ਆਸਟ੍ਰੇਲੀਆਈ ਮਹਿਲਾਵਾਂ ਦੀ ਕ੍ਰਿਕਟ ਟੀਮ ਦੇ ਵਾਈਸ ਕਪਤਾਨ ਰੇਸ਼ਲ ਹੇਨਜ਼ ਨੇ ਅੰਤਰ-ਰਾਸ਼ਟਰੀ ਕ੍ਰਿਕਟ ਤੋਂ ਸੇਵਾ-ਮੁਕਤੀ ਦਾ ਐਲਾਨ ਦਾ ਐਲਾਨ ਕਰ ਦਿੱਤਾ ਹੈ।
ਮਹਿਲਾਵਾਂ ਦੀ ਕੌਮੀ ਕ੍ਰਿਕਟ ਟੀਮ ਦੀ ਵਾਈਸ ਕਪਤਾਨ ਨੇ ਸਾਲ 2009 ਵਿੱਚ ਕੌਮੀ ਪੱਧਰ ਤੇ ਆਪਣੀ ਖੇਡ ਦੇ ਪ੍ਰਦਰਸ਼ਨ ਦੀ ਸ਼ੁਰੂਆਤ ਕੀਤੀ ਸੀ ਅਤੇ ਵਨ-ਡੇਅ ਕ੍ਰਿਕਟ ਮੈਚਾਂ ਦੌਰਾਨ 2500 ਰਨ ਬਣਾ ਕੇ ਨਾਮਣਾ ਖੱਟਿਆ ਹੈ। ਉਨ੍ਹਾਂ ਨੇ ਆਪਣੇ ਇਸ ਕੈਰਿਅਰ ਦੌਰਾਨ 6 ਟੈਸਟ ਮੈਚ ਵੀ ਖੇਡੇ ਅਤੇ ਉਨ੍ਹਾਂ ਦੇ ਰਨਾਂ ਦੀ ਐਵਰੇਜ 34.81 ਰਹੀ ਹੈ।
ਅਪ੍ਰੈਲ ਵਿੱਚ ਹੋਏ ਆਸਟ੍ਰੇਲੀਆਈ ਵਰਲਡ ਕੱਪ ਫਾਈਨਲ ਵਿੱਚ ਹੇਨਜ਼ ਨੇ68 ਰਨ ਬਣਾਏ ਸਨ। ਉਨ੍ਹਾਂ ਨੇ ਆਪਣੇ ਹੁਣ ਤੱਕ ਦੇ ਕੈਰੀਅਰ ਦੌਰਾਨ 50 ਓੲਵਰਾਂ ਵਾਲੇ ਮੈਚਾਂ ਦੌਰਾਨ 19 ਹਾਫ਼-ਸੈਂਚਰੀਆਂ ਮਾਰੀਆਂ ਅਤੇ 2 ਵਾਰੀ ਉਨ੍ਹਾਂ ਨੇ ਸੈਕੜੇ ਵੀ ਮਾਰੇ ਹਨ।
ਆਸਟ੍ਰੇਲੀਆ ਦੀ ਟੀਮ ਨਾਲ ਖੇਡਦਿਆਂ ਉਨ੍ਹਾਂ ਨੇ 50 ਓਵਰਾਂ ਵਾਲੇ 2 ਵਰਲਡ ਕੱਪ ਜਿੱਤੇ, 4 ਟੀ-20 ਵਰਲਡ ਕੱਪ (ਸਾਲ 2010, 12, 18 ਅਤੇ 2020) ਜਿੱਤੇ ਹਨ।