ਅਫ਼ਗਾਨੀ ਮਦਦਗਾਰਾਂ ਨੂੰ ਸੁਰੱਖਿਆ ਵੀਜ਼ਾ ਨਾ ਦੇਣ ਦੀ ਸੂਰਤ ਵਿੱਚ ਫੈਡਰਲ ਸਰਕਾਰ ਦੀ ਘੋਰ ਨਿੰਦਾ

ਪਿਛਲੇ ਦਹਾਕੇ ਵਿੱਚ ਅਫ਼ਗਾਨਿਸਤਾਨ ਵਿੱਚ ਆਸਟ੍ਰੇਲੀਆਈ ਅਤੇ ਹੋਰ ਮਿੱਤਰ ਦੇਸ਼ਾਂ ਦੀਆਂ ਫੌਜਾਂ ਦੀ ਮਦਦ ਕਰਨ ਵਾਲੇ ਸਥਾਨਕ ਲੋਕ, ਜਿਨ੍ਹਾਂ ਨੂੰ ਇਸ ਦੇ ਇਵਜ ਵਿੱਚ ਆਪਣੀਆਂ ਜਾਨਾਂ ਤੋਂ ਹੱਥ ਧੌਣੇ ਪੈ ਰਹੇ ਹਨ, ਕਿਉਂਕਿ ਉਥੋਂ ਦੇ ਆਤੰਕਵਾਦੀ ਸੰਗਠਨ ਉਨ੍ਹਾਂ ਨੂੰ ਵਧੀਆ ਨਹੀਂ ਸਮਝਦੇ ਅਤੇ ਹਮੇਸ਼ਾ ਉਨ੍ਹਾਂ ਨੂੰ ਮਾਰਨ ਦੀ ਤਾਕ ਵਿੱਚ ਰਹਿੰਦੇ ਹਨ। ਅਜਿਹੇ ਬਹੁਤ ਸਾਰੇ ਲੋਕਾਂ ਨੇ ਆਸਟ੍ਰੇਲੀਆ ਸਮੇਤ ਹੋਰ ਦੇਸ਼ਾਂ ਤੋਂ ਵੀ ਉਥੋਂ (ਅਫ਼ਗਾਨਿਸਤਾਨ ਵਿੱਚੋਂ) ਨਿਕਲ ਕੇ ਸੁਰੱਖਿਅਤ ਥਾਂ ਤੇ ਆਪਣੀ ਅਤੇ ਆਪਣੇ ਪਰਿਵਾਰ ਲਈ ਸੁਰੱਖਿਅਤ ਗੁਜ਼ਰ ਬਸਰ ਕਰਨ ਲਈ ਰਫੂਜੀ ਵੀਜ਼ਾ ਆਦਿ ਦੀ ਮੰਗ ਕੀਤੀ ਹੋਈ ਹੈ ਜਿਸਨੂੰ ਕਿ ਆਸਟ੍ਰੇਲੀਆਈ ਸਰਕਾਰ ਨੇ ਇਹ ਕਹਿ ਕੇ ਨਕਾਰ ਦਿੱਤਾ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਆਸਟ੍ਰੇਲੀਆਈ ਸਰਕਾਰੀ ਏਜੰਸੀ ਨੇ ਸਿੱਧੇ ਤੌਰ ਤੇ ਕੰਮ ਕਰਨ ਲਈ ਨਹੀਂ ਸੀ ਰੱਖਿਆ। ਫੈਡਰਲ ਸਰਕਾਰ ਦੇ ਇਸ ਫੈਸਲੇ ਉਪਰ ਰੋਸ ਜਤਾਉਂਦਿਆਂ ਅਜਿਹੇ ਕਈ ਅਫ਼ਗਾਨੀ ਲੋਕਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਆਸਟ੍ਰੇਲੀਆਈ ਫੌਜਾਂ ਦੀ ਮਦਦ ਕਰਨ ਦਾ ਕੀ ਲਾਭ ਹੋਇਆ…? ਹੁਣ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿਨ-ਪ੍ਰਤੀਦਿਨ ਵਧਦੀਆਂ ਹੀ ਜਾ ਰਹੀਆਂ ਹਨ ਅਤੇ ਇਸ ਹਾਲਤ ਵਿੱਚ ਵੀ ਫੈਡਰਲ ਸਰਕਾਰ ਨੇ ਉਨ੍ਹਾਂ ਦੀਆਂ ਅਰਜ਼ੀਆਂ ਉਪਰ ਗੌਰ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ।

Welcome to Punjabi Akhbar

Install Punjabi Akhbar
×
Enable Notifications    OK No thanks