ਟੋਕੀਓ ਪੈਰਾ ਓਲੰਪਿਕਸ: ਮਾਤਾ ਦੇ ਚਲਾਣੇ ਦੇ ਦੁੱਖ ਦੇ ਬਾਵਜੂਦ ਟਿਮ ਡਿਸਕਨ ਨੇ ਜਿੱਤਿਆ ਚਾਂਦੀ ਦਾ ਤਮਗਾ

ਟੌਕੀਓ ਪੈਰਾ ਓਲੰਪਿਕਸ ਵਿਚ ਬੀਤੀ ਰਾਤ ਹੋਈ ਸਵਿਮਿੰਗ ਪ੍ਰਤੀਯੋਗਿਤਾ (4×100 ਮੀਟਰ ਮੈਡਲੇ ਰਿਲੇਅ) ਵਿੱਚ ਆਸਟ੍ਰੇਲੀਆ ਤੋਂ ਖਿਡਾਰੀ ਟਿਮ ਡਿਸਕਨ ਨੇ ਚਾਂਦੀ ਦਾ ਤਮਗਾ ਜਿੱਤ ਲਿਆ ਹੈ ਅਤੇ ਉਹ ਅਸਟ੍ਰੇਲੀਆ ਲਈ ਮੈਡਲੇ ਰਿਲੇ ਵਿੱਚ ਖੇਡਣ ਵਾਲੇ ਖਿਡਾਰੀਆਂ -ਵਿਲ ਮਾਰਟਿਨ, ਟਿਮ ਹੋਜ ਅਤੇ ਬੈਨ ਪੋਫੈਮ ਦੀ ਟੀਮ ਦਾ ਹਿੱਸਾ ਹੈ।
ਜ਼ਿਕਰਯੋਗ ਹੈ ਕਿ ਬੀਤੇ 3 ਦਿਨਾਂ ਵਿੱਚ ਹੀ ਟਿਮ ਡਿਸਕਨ ਦੀ ਮਾਤਾ (ਜੈਨੀ) ਦਾ ਦੇਹਾਂਤ ਹੋ ਗਿਆ ਸੀ ਅਤੇ ਟਿਮ ਪੂਰੀ ਤਰ੍ਹਾਂ ਨਾਲ ਇਸ ਸਦਮੇ ਵਿੱਚ ਸੀ ਅਤੇ ਉਸਨੇ ਇੱਕ ਦਰਦ ਭਰਿਆ ਟਵੀਟ ਵੀ ਕੀਤਾ ਸੀ ਕਿ ਸਾਲ 2021 ਉਸ ਵਾਸਤੇ ਸਭ ਤੋਂ ਮਾੜਾ ਚੜ੍ਹਿਆ ਹੈ ਕਿਉਂਕਿ ਉਸਨੇ ਉਸਦੀ ਪਿਆਰੀ ਮਾਂ ਨੂੰ ਖੋਹ ਲਿਆ ਹੈ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆਈ ਖਿਡਾਰੀਆਂ ਨੇ ਟੋਕੀਓ ਪੈਰਾ ਓਲੰਪਿਕਸ ਵਿੱਚ ਹਿੱਸਾ ਲੈਂਦਿਆਂ, ਦੇਸ਼ ਲਈ ਵੱਖਰੀਆਂ ਵੱਖਰੀਆਂ ਖੇਡਾਂ ਵਿੱਚ 72 ਮੈਡਲ ਜਿੱਤੇ ਹਨ ਜਿਨ੍ਹਾਂ ਵਿੱਚੋਂ ਕਿ 18 ਗੋਲਡ, 27 ਸਿਲਵਰ ਅਤੇ 27 ਬਰੌਂਜ਼ ਮੈਡਲ ਹਨ।

Welcome to Punjabi Akhbar

Install Punjabi Akhbar
×
Enable Notifications    OK No thanks