
ਅੰਤਰਿਕਸ਼ ਅੰਦਰ ‘ਬਲੈਕ ਹੋਲ’ ਨਾਮ ਦੀ ਮੌਜੂਦਗੀ ਨੇ ਵਿਗਿਆਨੀਆਂ ਵਿੱਚ ਬਹੁਤ ਜ਼ਿਆਦਾ ਉਤਸੁਕਤਾ ਪੈਦਾ ਕੀਤੀ ਹੋਈ ਹੈ ਅਤੇ ਹੋਰ ਕੋਈ ਇਸਦੇ ਭੇਦ ਨੂੰ ਜਾਨਣਾ ਚਾਹੁੰਦਾ ਹੈ।
ਇਸੇ ਵਿਸ਼ੇ ਤੇ ਕੰਮ ਕਰ ਰਹੀ ਅੰਤਰ-ਰਾਸ਼ਟਰੀ ਟੀਮ ਜਿਸ ਵਿੱਚ ਕਿ ਆਸਟ੍ਰੇਲੀਆਈ ਖੁਗੋਲ ਵਿਗਿਆਨੀ ਵੀ ਸ਼ਾਮਿਲ ਹਨ, ਨੇ ਈਵੈਂਟ ਹੋਰੀਜ਼ੋਨ ਟੈਲੀਸਕੋਪ (ਈ.ਐਚ.ਟੀ.) ਨਾਮ ਦੇ ਸੰਗਠਨ ਤਹਿਤ ਕੰਮ ਕਰਦਿਆਂ, ਸਾਡੀ ਗਲੈਕਸੀ ਦੇ ਬਿਲਕੁਲ ਮੱਧ ਵਿੱਚ ਮੌਜੂਦ ‘ਬਲੈਕ ਹੋਲ’ ਦੀਆਂ ਤਸਵੀਰਾਂ ਲੈਣ ਵਿੱਚ ਕਾਮਿਯਾਬੀ ਹਾਸਿਲ ਕਰ ਲਈ ਹੈ।
ਇਸ ਤੋਂ ਪਹਿਲਾਂ ਬਲੈਕ ਹੋਲ ਦੀ ਮੌਜੂਦਗੀ ਦਰਸਾਉਣ ਲਈ ਤਿੰਨ ਸਾਲ ਪਹਿਲਾਂ ਤਸਵੀਰਾਂ ਲਈਆਂ ਗਈਆਂ ਸਨ ਅਤੇ ਹੁਣ ਦੀਆਂ ਤਸਵੀਰਾਂ ਬਹੁਤ ਕੁੱਝ ਸਪਸ਼ਟ ਕਰਦੀਆਂ ਹਨ।
ਆਸਟ੍ਰੇਲੀਆਈ ਖੁਗੋਲ ਵਿਗਿਆਨੀ ਪਰਫੈਸਰ ਫਰੈਡ ਵਾਟਸਨ ਨੇ ਕਿਹਾ ਕਿ ਇਹ ਬਹੁਤ ਵੱਡੀ ਉਪਲੱਭਧੀ ਹੈ ਅਤੇ ਇਸ ਨਾਲ ਬਲੈਕ ਹੋਲ ਦਾ ਆਕਾਰ ਅਤੇ ਦੂਰੀ ਦਾ ਅੰਦਾਜ਼ਾ ਬੜੇ ਹੀ ਵਧੀਆ ਅਤੇ ਸਟੀਕ ਤਰੀਕਿਆਂ ਨਾਲ ਲਗਾਇਆ ਜਾ ਸਕੇਗਾ।
ਵਿਗਿਆਨਿਕਾਂ ਦਾ ਮੰਨਣਾ ਹੈ ਕਿ ”ਸੈਜੀਟੇਰੀਅਸ ਏ* ਨਾਮ ਦਾ ਇਹ ਬਲੈਕ ਹੋਲ ਸਾਡੀ ਗਲੈਕਸੀ ਵਾਲੇ ਸੂਰਜ ਤੋਂ ਚਾਰ ਮਿਲੀਅਨ ਗੁਣਾ ਜ਼ਿਆਦਾ ਵੱਡਾ ਹੈ।