ਆਸਟੇ੍ਲੀਆ ਪ੍ਰਧਾਨ ਮੰਤਰੀ ਅਪਣੇ ਸਰਕਾਰੀ ਦੌਰੇ ਤੇ ਪੱਛਮੀ ਆਸਟੇ੍ਲੀਆ ਪਹੁੰਚੇ

image-11-04-16-07-54ਆਸਟੇ੍ਲੀਆ ਪ੍ਰਧਾਨ ਮੰਤਰੀ ਸਰ ਮਲਕਮ ਟਰਨਬੁਲ ਅਪਣੇ ਸਰਕਾਰੀ ਦੌਰੇ ਤੇ ਪੱਛਮੀ ਆਸਟੇ੍ਲੀਆ ਪਹੁੰਚੇ , ਜਿਸ ਦੌਰਾਨ ਹਾਲ ਹੀ ਵਿੱਚ ਨਿਰਮਾਣ ਹੋਏ ਅਤੇ ਨਵੇਂ ਨਿਰਮਾਣ ਹੋਣ ਵਾਲੇ ਪਰੋਜੈਕਟਾਂ ਲਈ ਸੂਬਾ ਸਰਕਾਰ ਨਾਲ ਵਿਚਾਰ ਵਟਾਂਦਰਾ ਅਤੇ ਉਹਨਾਂ ਦਾ ਨਿਰੀਖਣ,ਅਧਿਐਨ  ਕਰਨਗੇ । ਪਰਥ ਵਿਖੇ ਉਦਯੋਗਪਤੀਆਂ ਤੇ ਪਬਲਿਕ ਮੀਟਿੰਗਾਂ ਨੂੰ ਵੀ ਸੰਬੋਧਨ ਕਰਨਗੇ। ਅੱਜ ਪ੍ਰਧਾਨ ਮੰਤਰੀ ਨੇ ਕਾਰਾਥ ਵਿਖੇ 56 ਮਿਲੀਅਨ ਡਾਲਰ ਦੀ ਲਾਗਤ ਨਾਲ ਬਨਣ ਵਾਲੇ ਕਾਰਾਥ ਕਮਿਊਨਿਟੀ ਕਲਾ ਕੇਂਦਰ ਯੋਜਨਾ ਦਾ ਅਧਿਐਨ ਕੀਤਾ ਅਤੇ ਕਲਾ ਕੇਂਦਰ ਲਈ 10 ਮਿਲੀਅਨ ਡਾਲਰ ਦੀ ਫੈਡਰਲ ਸਰਕਾਰ ਗਰਾਂਟ ਦੇਵੇਗੀ। ਜਿਸ ਵਿੱਚ ਲਾਇਬਰੇਰੀ, ਥੇਇਟਰ,ਆਦਿ-ਵਾਸੀ ਭਾਈਚਾਰੇ ਦੀਆ ਕਲਾ- ਕਿਰਤਾਂ ਨੂੰ ਵਿਖਾਇਆ ਜਾਵੇਗਾ। ਇਹ ਕੇਂਦਰ ਕਾਰਾਥ,ਡਾਰਵਿਨ ਅਤੇ ਜਲਾਰਟਨ ਸ਼ਹਿਰਾਂ ਵਿਚਕਾਰ ਉਸਰਨ ਵਾਲਾ ਕਲਾ ਦਾ ਵਿਸ਼ੇਸ਼ ਨਮੂਨਾ ਹੋਵੇਗਾ।

Welcome to Punjabi Akhbar

Install Punjabi Akhbar
×
Enable Notifications    OK No thanks