ਅਮਰੀਕਾ ਦਾ ਸਾਬਕਾ ਫਾਈਟਰ ਪਾਇਲਟ, ਏ.ਡੀ.ਐਫ. ਨੇ ਕੀਤਾ ਗ੍ਰਿਫ਼ਤਾਰ -ਚੀਨੀ ਫੌਜ ਨੂੰ ਦਿੰਦਾ ਸੀ ਸਿਖਲਾਈ

ਅਮਰੀਕਾ ਸਰਕਾਰ ਦੀ ਬੇਨਤੀ ਉਪਰ, ਆਸਟ੍ਰੇਲੀਆਈ ਡਿਫੈਂਸ ਫੋਰਸ ਵੱਲੋਂ 54 ਸਾਲਾਂ ਦੇ ਡੇਨੀਅਲ ਐਡਮੰਡ ਡਗਨ ਨੂੰ ਨਿਊ ਸਾਊਥ ਵੇਲਜ਼ ਦੇ ਟੇਬਲਲੈਂਡਜ਼ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਡਗਨ ਫਾਈਟਰ ਜਹਾਜ਼ਾਂ ਦਾ ਚਾਲਕ ਅਤੇ ਟ੍ਰੇਨਿੰਗ ਦੇਣ ਵਾਲਾ ਇੰਸਟ੍ਰਕਟਰ ਰਿਹਾ ਹੈ ਅਤੇ ਉਸਨੇ ਚੀਨ ਦੀ ਫੌਜ ਨੂੰ ਟ੍ਰੇਨਿੰਗ ਦੇਣ ਦਾ ਕੰਮ ਕੀਤਾ ਸੀ।
ਰੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਡਗਨ ਨੂੰ ਬੀਤੇ ਹਫ਼ਤੇ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਕਿ ਉਸਦੀ ਜ਼ਮਾਨਤ ਨਾਂ-ਮਨਜ਼ੂਰ ਹੋ ਗਈ ਅਤੇ ਮਾਣਯੋਗ ਜੱਜ ਸਾਹਿਬ ਨੇ ਉਸਨੂੰ ਅਗਲੇ ਮਹੀਨੇ ਸਿਡਨੀ ਦੀ ਅਦਾਲਤ ਵਿੱਚ ਪੇਸ਼ ਹੋਣ ਦੀ ਤਾਕੀਦ ਕੀਤੀ ਹੈ।
ਬੁਲਾਰੇ ਨੇ ਕਿਹਾ ਕਿ ਇਹ ਗਿਫ਼ਤਾਰੀ, ਅਮਰੀਕੀ ਸਰਕਾਰ ਦੀ ਬੇਨਤੀ ਉਪਰ ਹੀ ਕੀਤੀ ਗਈ ਹੈ ਅਤੇ ਕਿਉਂਕਿ ਮਾਮਲਾ ਹੁਣ ਅਦਾਲਤ ਵਿੱਚ ਹੈ, ਇਸ ਵਾਸਤੇ ਇਸ ਉਪਰ ਹੋਰ ਕੋਈ ਖੁਲਾਸਾ ਕਰਨਾ ਹਾਲ ਦੀ ਘੜੀ ਵਾਜਿਬ ਨਹੀਂ ਹੈ।

Install Punjabi Akhbar App

Install
×