ਆਸਟੇ੍ਲੀਆ ਪ੍ਰਧਾਨ ਮੰਤਰੀ ਨੇ ਪਰਥ ਵਿਖੇ ਟਰਾਂਸਪੋਰਟ ਟਰੱਕ ਮਾਲਕਾਂ ਦੀਆ ਮੁਸ਼ਕਲਾਂ ਸੁਣੀਆ

ਆਸਟੇ੍ਲੀਆ ਪ੍ਰਧਾਨ ਮੰਤਰੀ ਵੱਲੋਂ ਪੱਛਮੀ ਆਸਟੇ੍ਲੀਆ ਫੇਰੀ ਦੌਰਾਨ ਪਰਥ ਦੇ ਕਿਊਡੇਲ ਇਲਾਕੇ ‘ਚ ਟਰਾਂਸਪੋਰਟ ਤੇ ਟਰੱਕ ਮਾਲਕਾਂ ਦੇ ਪਰਿਵਾਰਾਂ ਨਾਲ ਮਿਲਣੀ ਦੌਰਾਨ ਸੜਕ ਸੁਰੱਖਿਆ ਮਿਹਨਤਾਨਾ ਟਿ੍ਬਿਊਨਲ ਖਤਮ ਕਰਨ ਲਈ ਸਰਕਾਰ ਦੀ ਵਚਨਬੱਧਤਾ ਮੁੜ ਪ੍ਰਗਟਾਈ। ਇਸ ਵੇਲੇ ਉਪ ਪ੍ਰਧਾਨ ਮੰਤਰੀ ਬਾਰਨਬੀ ਜਾਸ਼, ਰੋਜ਼ਗਾਰ ਮੰਤਰੀ ਮੀਚੇਲੀਆ ਕੈਸ ਤੇ ਡਬਲਿਯੂ ਏ ਸੈਨੇਟਰ ਵੀ ਹਾਜ਼ਰ ਸਨ। ਪ੍ਰਧਾਨ ਮੰਤਰੀ ਨੇ ਭਰੋਸਾ ਦਵਾਇਆ ਕਿ ਟਿ੍ਬਿਊਨਲ ਨੂੰ ਰੱਦ ਕਰਨ ਲਈ ਸਰਕਾਰ ਅਗਲੇ ਹਫ਼ਤੇ ਪਾਰਲੀਮੈਂਟ ਵਿੱਚ ਬਿਲ ਲੈਕੇ ਆਵੇਗੀ।
ਟਰਾਂਸਪੋਰਟ ਟਰੱਕ ਮਾਲਕਾਂ ਨੇ ਅਪਣੀਆਂ ਤਕਲੀਫ਼ਾਂ ਦੱਸਦੀਆਂ ਕਿਹਾ ਕਿ ਸਾਡਾ ਭਵਿਖ, ਖ਼ੁਸ਼ਹਾਲੀ, ਆਰਥਿਕਤਾ , ਇਸ ਛੋਟੇ ਤੇ ਮੱਧਮ ਕਾਰੋਬਾਰ ਤੇ ਨਿਰਭਰ ਕਰਦੀ ਹੈ। ਪਰਵਾਰਿਕ ਕਾਰੋਬਾਰ ਵਿੱਚ ਰੋਜ਼ਗਾਰ ਲਈ ਨਿਵੇਸ਼ ਕਰਕੇ ਜੋਖਮ ਭਰਿਆ ਕਦਮ ਉਠਾਉਦੇ ਹੋਏ, ਘਰ ਨੂੰ ਗਿਰਵੀ ਰੱਖ, ਟਰੱਕ ਖਰੀਦਣ, ਨਿਵੇਸ਼ ਤੇ ਰੋਜ਼ਗਾਰ ਨਾਲ ਦੇਸ਼ ਦੀ ਤਰੱਕੀ ਵਿੱਚ ਵਡਮੁੱਲਾ ਯੋਗਦਾਨ ਪਾਉਦੇ ਹਾਂ। ਮੌਜੂਦਾ ਟਿ੍ਬਿਊਨਲ ਨੀਤੀ ਅਨੁਸਾਰ ਟਰੱਕ ਚਾਲਕਾਂ ਨੂੰ ਆਰਥਿਕ ਲਾਭ ਤੋਂ ਵਾਂਝਾ ਰਖਿਆ ਅਤੇ ਮੰਗ ਕੀਤੀ ਵਧੀਆ ਤਨਖ਼ਾਹ ਨੀਤੀ ਅਪਣਾਈ ਜਾਵੇ।