ਬਾਹਰਲੇ ਦੇਸ਼ਾਂ ਤੋਂ ਲੋਕਡਾਊਨ ਦੌਰਾਨ ਫਸੇ ਹੋਏ ਵਾਪਿਸ ਜਾਣ ਵਾਲੇ ਆਸਟ੍ਰੇਲੀਆਈ ਲੋਕਾਂ ਦੀ ਸੰਖਿਆ ਹੋਈ 16500

(ਐਸ.ਬੀ.ਐਸ.) ਬੀਤੀ ਰਾਤ ਦਿੱਲੀ (ਭਾਰਤ) ਤੋਂ ਆਸਟ੍ਰੇਲੀਆ ਲਈ ਚਲੀ ਫਲਾਈਟ ਦੇ ਨਾਲ ਹੀ ਬਾਹਰਲੇ ਦੇਸ਼ਾਂ ਵਿੱਚ ਲੋਕਡਾਊਨ ਕਰਕੇ ਫਸੇ ਹੋਏ ਆਸਟ੍ਰੇਲੀਆਈ ਲੋਕਾਂ ਦੇ ਵਾਪਿਸ ਆਪਣੇ ਦੇਸ਼ ਪਰਤਣ ਦੀ ਗਿਣਤੀ 16500 ਤੱਕ ਪਹੁੰਚ ਗਈ ਹੈ। ਫੋਰਨ ਮਨਿਸਟਰ ਮੈਰੀਸ ਪਾਈਨ ਅਨੁਸਾਰ ਭਾਰਤ ਅਤੇ ਹੋਰ ਦੇਸ਼ਾਂ ਵਿੱਚੋਂ ਫਸੇ ਹੋਏ ਲੋਕਾਂ ਨੂੰ ਵਾਪਿਸ ਆਸਟ੍ਰੇਲੀਆ ਲੈ ਕੇ ਆਉਣਾ ਬਹੁਤ ਹੀ ਚੁਣੌਤੀ ਭਰਿਆ ਕੰਮ ਹੈ ਪਰੰਤੂ ਫੇਰ ਵੀ ਸਾਰੇ ਇਸ ਕੰਮ ਲਈ ਵਚਨਬੱਧ ਹਨ। ਆਉਣ ਵਾਲੇ 15 ਦਿਨਾਂ ਵਿੱਚ ਕਾਂਟਾਜ਼ ਦੀਆਂ ਘੱਟੋ ਘੱਟ ਚਾਰ ਫਲਾਈਟਾਂ ਚਲਾਈਆਂ ਜਾ ਰਹੀਆਂ ਹਨ ਜੋ ਕਿ ਭਾਰਤ ਦੇ ਦਿੱਲੀ, ਮੁੰਬਈ ਅਤੇ ਚੇਨਈ ਵਿਚੋਂ ਲੋਕਾਂ ਨੂੰ ਆਸਟ੍ਰੇਲੀਆ ਲੈ ਕੇ ਆਉਣਗੀਆਂ।

Install Punjabi Akhbar App

Install
×