ਹਾਦਸਾਗ੍ਰਸਤ ਈਜਿਪਟ ਏਅਰ ਦੇ ਜਹਾਜ਼ ‘ਚ ਸਵਾਰ ਯਾਤਰੀਆਂ ਵਿੱਚ ਇਕ ਆਸਟੇ੍ਲੀਅਨ ਨਾਗਰਿਕ

image-20-05-16-07-09

ਬੀਤੇ ਕਲ ਪੈਰਿਸ ਤੋਂ ਕਾਹਿਰਾ ਜਾ ਰਿਹਾ ਈਜਿਪਟ ਏਅਰ ਦਾ ਜਹਾਜ਼ ਯੂਨਾਨ ਦੇ ਕੀ੍ਟ ਦੀਪ ਤੋਂ ਕੁਝ ਦੂਰ ਭੂ ਮੱਧ ਵਿੱਚ ਹਾਦਸਾਗ੍ਰਸਤ ਹੋ ਗਿਆ ਸੀ ਦੇ ਸਵਾਰ ਯਾਤਰੀਆਂ ਵਿੱਚ ਇਕ ਆਸਟੇ੍ਲੀਆ-ਬਿ੍ਟਿਸ ਦੋਹਰਾ ਨਾਗਰਿਕ ਰਿਚਰਡ ਊਸਮਾਨ ਵੀ ਸਾਮਿਲ ਸੀ। ਜਿਹੜਾ ਪੱਛਮੀ ਆਸਟੇ੍ਲੀਆ ਦੇ ਪਰਥ ਸ਼ਹਿਰ ਦੇ ਇਲਾਕੇ ਮਾਊਟ ਪਲੀਜੈਂਟ ਵਿਖੇ ਸੋਨੇ ਦੀ ਖਨਨ ਸੈਂਟਾਮਨ ਕੰਪਨੀ ਵਿੱਚ ਬਤੌਰ ਭੂ ਵਿਗਿਆਨੀ ਕੰਮ ਕਰਦਾ ਸੀ। ਇਹ ਸਮੁੱਚੀ ਜਾਣਕਾਰੀ ਰਿਚਰਡ ਦੇ ਛੋਟੇ ਭਰਾ ਅਲਸਟਾਰ ਨੇ ਟੀਵੀ ਨਿਊਜ ਚੈੱਨਲ ਨੂੰ ਦਿੱਤੀ। ਇਸਦੀ ਪੁਸ਼ਟੀ ਕਰਦਿਆਂ ਆਸਟੇ੍ਲੀਆ ਵਿਦੇਸ਼ ਮੰਤਰੀ ਜੂਲੀਆ ਬਿਸ਼ਪ ਨੇ ਕਿਹਾ ਕਿ ਆਸਟੇ੍ਲੀਆ ਬਿ੍ਟਿਸ ਅਧੀਕਾਰੀਆ ਨਾਲ ਰਿਚਰਡ ਊਸਮਾਨ ਦੇ ਪਰਿਵਾਰ ਨੂੰ ਸਹਾਇਤਾ ਲਈ ਮਿਲਕੇ ਕੰਮ ਕਰ ਰਹੇ ਹਾਂ ਅਤੇ ਵਾਪਰੀ ਮੰਦਭਾਗੀ ਘਟਨਾ ਤੇ ਦੁੱਖ ਜ਼ਾਹਰ ਕੀਤਾ।