ਆਸਟ੍ਰੇਲੀਆਈ ਓਪਨ ਕੁਆਰਨਟੀਨ ਪ੍ਰੋਗਰਾਮ ਵਿੱਚ ਦੋ ਕਰੋਨਾ ਦੇ ਮਾਮਲੇ ਦਰਜ

(ਦ ਏਜ ਮੁਤਾਬਿਕ) ਆਸਟ੍ਰੇਲੀਆਈ ਓਪਨ ਟੈਨਿਸ ਚੈਂਪਿਅਨਸ਼ਿਪ ਲਈ ਜਿਹੜੇ ਚਾਰਟਰਟ ਫਲਾਈਟਾਂ ਅੰਦਰ 1200 ਟੈਨਿਸ ਦੇ ਨਾਮੀ ਅੰਤਰ-ਰਾਸ਼ਟਰੀ ਖਿਡਾਰੀ ਆਸਟ੍ਰੇਲੀਆ ਵਿੱਚ ਲੈਂਡ ਕੀਤੇ ਹਨ ਉਨ੍ਹਾਂ ਵਿੱਚੋਂ ਇੱਕ ਫਲਾਈਟ ਉਪਰ 2 ਦਾ ਕਰੋਨਾ ਟੈਸਟ ਪਾਜ਼ਿਟਿਵ ਪਾਇਆ ਗਿਆ ਹੈ। ਇਹ ਦੋ ਮਾਮਲੇ ਉਪਰੋਕਤ ਖੇਡਾਂ ਵਿੱਚ ਆਉਣ ਵਾਲੇ ਖਿਡਾਰੀਆਂ ਵਿੱਚ ਪਹਿਲੇ ਮੰਨੇ ਜਾ ਰਹੇ ਹਨ ਅਤੇ ਇਨ੍ਹਾਂ ਅੰਦਰ ਇੱਕ ਅਮਰੀਕੀ ਖਿਡਾਰੀ ਟੈਨੀਜ਼ ਸੈਂਡਗ੍ਰੇਨ ਵੀ ਸ਼ਾਮਿਲ ਹੈ ਜਿਸਨੂੰ ਕਿ ਅਮਰੀਕੀ ਅਧਿਕਾਰੀਆਂ ਨੇ ਉਸਦੀ ਕਰੋਨਾ ਰਿਪੋਰਟ ਪਾਜ਼ਿਟਿਵ ਹੋਣ ਦੇ ਬਾਵਜੂਦ ਵੀ ਫਲਾਈਟ ਵਿੱਚ ਆਸਟ੍ਰੇਲੀਆ ਭੇਜ ਦਿੱਤਾ ਅਤੇ ਹੁਣ ਇਸ ਨੂੰ ਸਿੱਧੇ ਤੌਰ ਤੇ ਆਸਟ੍ਰੇਲੀਆ ਅੰਦਰ ਕਰੋਨਾ ਫੈਲਾਉਣ ਦਾ ਮਾਮਲਾ ਮੰਨਿਆ ਜਾ ਰਿਹਾ ਹੈ। ਇਹ ਦੋਹੇਂ ਖਿਡਾਰੀ ਏ.ਆਰ.7493 (ਲੈਕਸ) ਫਲਾਈਟ ਰਾਹੀਂ ਮੈਲਬੋਰਨ ਆਏ ਸਨ ਜੋ ਕਿ ਬੀਤੇ ਕੱਲ੍ਹ, ਸ਼ੁਕਰਵਾਰ ਨੂੰ ਸਵੇਰ ਦੇ 5:15 ਵਜੇ ਲੈਂਡ ਹੋਈ ਸੀ। ਅਧਿਕਾਰੀਆਂ ਨੇ ਇਸ ਫਲਾਈਟ ਵਿੱਚਲੇ ਸਾਰੇ ਹੀ ਯਾਤਰੀਆਂ ਨੂੰ ਆਪਣੇ ਕਮਰਿਆਂ ਅੰਦਰ 14 ਦਿਨਾਂ ਲਈ ਆਈਸੋਲੇਟ ਹੋਣ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਵੀਰਵਾਰ ਦੀ ਰਾਤ ਨੂੰ ਦੋ ਹੋਰ ਅੰਤਰ-ਰਾਸ਼ਟਰੀ ਖਿਡਾਰੀ -ਐਂਡੀ ਮੁੱਰੇ ਅਤੇ ਮੈਡੀਸਨ ਕੀਜ਼ ਨੂੰ ਵੀ ਕਰੋਨਾ ਪਾਜ਼ਿਟਿਵ ਹੋਣ ਕਾਰਨ ਫਲਾਈਟ ਉਪਰ ਚੜ੍ਹਨ ਤੋਂ ਹੀ ਰੋਕ ਦਿੱਤਾ ਗਿਆ ਸੀ।

Install Punjabi Akhbar App

Install
×