ਆਸਟ੍ਰੇਲੀਆਈ ਓਪਨ ਟੈਨਿਸ -5ਵਾਂ ਕਰੋਨਾ ਪਾਜ਼ਿਟਿਵ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆ ਓਪਨ ਟੈਨਿਸ ਦੇ ਅੰਤਰ-ਰਾਸ਼ਟਰੀ ਖਿਡਾਰੀਆਂ ਵਿੱਚੋਂ ਹੁਣ 5ਵਾਂ ਕੋਵਿਡ-19 ਦਾ ਮਰੀਜ਼ ਪਾਏ ਜਾਣ ਕਾਰਨ ਹੋਰ 25 ਖਿਡਾਰੀਆਂ ਨੂੰ ਹੋਟਲ ਕੁਆਰਨਟੀਨ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਇਸ ਨਾਲ ਹੋਟਲ ਦੇ ਕਮਰਿਆਂ ਅੰਦਰ ਆਈਸੋਲੇਟ ਕੀਤੇ ਗਏ ਖਿਡਾਰੀਆਂ ਦੀ ਗਿਣਤੀ 72 ਹੋ ਗਈ ਹੈ। ਆਸਟ੍ਰੇਲੀਆਈ ਓਪਨ ਦੇ ਬਾਸ ਕਰੇਗ ਟਿਲੇ ਨੈ ਕਿਹਾ ਹੈ ਕਿ ਬੇਸ਼ੱਕ ਕਈ ਖਿਡਾਰੀ ‘ਹਾਰਡ ਕੁਆਰਨਟੀਨ’ ਵਿੱਚ ਹਨ ਅਤੇ ਉਨ੍ਹਾਂ ਉਪਰ ਕਈ ਤਰ੍ਹਾਂ ਦੇ ਦਬਾਅ ਵੀ ਬਣੇ ਹੋਏ ਹਨ, ਪਰੰਤੂ ਉਕਤ ਚੈਂਪਿਅਨਸ਼ਿਪ ਆਪਣੇ ਮਿੱਥੇ ਸਮੇਂ ਤੇ ਹੀ ਹੋਵੇਗੀ। ਜ਼ਿਕਰਯੋਗ ਹੈ ਕਿ, 5ਵਾਂ ਵਿਅਕਤੀ ਜਿਹੜਾ ਕਿ ਦੋਹਾ ਤੋਂ ਮੈਲਬੋਰਨ, ਆਸਟ੍ਰੇਲੀਆਈ ਓਪਨ ਦੇ ਖਿਡਾਰੀਆਂ ਵਾਲੀ ਇੱਕ ਚਾਰਟਰਡ ਫਲਾਈਟ ਰਾਹੀਂ ਬੀਤੇ ਸ਼ਨਿਚਰਵਾਰ ਨੂੰ ਆਇਆ ਸੀ, ਦਾ ਕਰੋਨਾ ਟੈਸਟ ਐਤਵਾਰ ਨੂੰ ਪਾਜ਼ਿਟਿਵ ਪਾਇਆ ਗਿਆ ਹੈ। ਇਸ ਦਾ ਮਤਲਭ ਇਹ ਹੈ ਕਿ ਹੁਣ ਤੱਕ ਲਾਸ ਐਂਜਲਸ ਅਤੇ ਅਬੁਧਾਬੀ ਤੋਂ ਆਉਣ ਵਾਲੀਆਂ ਇਨ੍ਹਾਂ ਦੋ ਫਲਾਈਟਾਂ ਨੂੰ ਮਿਲਾ ਕੇ ਕੁੱਲ ਤਿੰਨ ਅਜਿਹੀਆਂ ਚਾਰਟਰਡ ਫਲਾਈਟਾਂ ਹੋ ਗਈਆਂ ਹਨ ਜਿਨ੍ਹਾਂ ਰਾਹੀਂ ਕਿ ਆਸਟ੍ਰੇਲੀਆਈ ਓਪਨ ਲਈ ਖਿਡਾਰੀ ਆਸਟ੍ਰੇਲੀਆ ਵਿੱਚ ਆ ਰਹੇ ਹਨ ਅਤੇ ਇਨ੍ਹਾਂ ਵਿੱਚੋਂ ਕੁੱਝ ਕਰੋਨਾ ਪਾਜ਼ਿਟਿਵ ਪਾਏ ਜਾ ਰਹੇ ਹਨ। ਸਾਰੇ ਹੀ ਖਿਡਾਰੀਆਂ ਨੂੰ ਹੋਟਲ ਦੇ ਕਮਰਿਆਂ ਅੰਦਰ ਅਗਲੇ 14 ਦਿਨਾਂ ਲਈ ਆਈਸੋਲੇਟ ਕਰ ਦਿੱਤਾ ਗਿਆ ਹੈ। ਵੈਸੇ ਬਾਹਰੋਂ ਆਉਣ ਵਾਲੇ ਇਨ੍ਹਾਂ ਖਿਡਾਰੀਆਂ ਨੂੰ ਪਹਿਲਾਂ 5 ਘੰਟੇ ਲਈ ਟ੍ਰੇਨ ਦੀ ਯਾਤਰਾ ਦੀ ਆਗਿਆ ਵੀ ਦਿੱਤੀ ਗਈ ਸੀ ਪਰੰਤੂ ਤਿੰਨ ਫਲਾਈਟਾਂ ਵਿੱਚੋਂ ਕਰੋਨਾ ਦੇ ਮਾਮਲੇ ਪਾਏ ਜਾਣ ਕਾਰਨ ਲਾਜ਼ਮੀ ਅਤੇ ਸਖ਼ਤ ਕੁਰਾਅਰਨਟੀਨ ਉਪਰ ਅਮਲ ਕਰਨਾ ਪਿਆ ਹੈ ਅਤੇ 2019 ਦੇ ਅਮਰੀਕੀ ਚੈਂਪਿਅਨ ਬਿਆਨਕਾ ਐਂਡ੍ਰੀਸਕੂ, ਸਿਲਵੇਨ ਬਰੂਨੀ ਵੀ ਉਪਰੋਕਤ ਪਾਜ਼ਿਟਿਵ ਮਾਮਲਿਆਂ ਵਿੱਚ ਸ਼ਾਮਿਲ ਹਨ।

Install Punjabi Akhbar App

Install
×