ਆਸਟ੍ਰੇਲੀਆਈ ਨੇਜ਼ਲ ਡ੍ਰਾਪਸ (ਨੱਕ ਵਿੱਚ ਪਾਉਣ ਵਾਲਾ ਤਰਲ) ਨੂੰ ਕੋਵਿਡ-19 ਇਨਫੈਕਸ਼ਨ ਲਈ ਵਰਤਣ ਵਾਸਤੇ ਫੰਡ ਜਾਰੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਜਿੱਥੇ ਸਮੁੱਚਾ ਸੰਸਾਰ ਹੀ ਕਰੋਨਾ ਖ਼ਿਲਾਫ਼ ਲੜਾਈ ਵਿੱਚ ਕੋਈ ਨਾ ਕੋਈ ਕਦਮ ਚੁੱਕ ਹੀ ਰਿਹਾ ਹੈ ਅਤੇ ਦੁਨੀਆ ਦੇ ਕਈ ਦੇਸ਼ ਇਸ ਦੀ ਰੋਕਥਾਮ ਵਾਸਤੇ ਦਵਾਈਆਂ ਤਿਆਰ ਕਰਨ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਮੁਸ਼ੱਕਤ ਕਰ ਰਹੇ ਹਨ ਤਾਂ ਆਸਟ੍ਰੇਲੀਆ ਵੀ ਇਸ ਵਿੱਚ ਕਾਫੀ ਮੁਹਰੀ ਹੀ ਹੈ ਅਤੇ ਦੇਸ਼ ਦੇ ਵਿਗਿਆਨੀ ਵੀ ਲਗਾਤਾਰ ਇਸੇ ਦਿਸ਼ਾ ਵੱਲ ਚੱਲ ਰਹੇ ਹਨ ਕਿ ਕਦੋਂ ਦਵਾਈ ਤਿਆਰ ਹੋਵੇ ਅਤੇ ਕਦੋਂ ਲੋਕਾਂ ਨੂੰ ਇਸ ਦੀ ਪਹੁੰਚ ਕਰਕੇ ਨਾਮੁਰਾਦ ਬਿਮਾਰੀ ਤੋਂ ਲੋਕਾਂ ਨੂੰ ਬਚਾਇਆ ਜਾਵੇ। ਇਸੇ ਵੱਲ ਇੱਕ ਹੋਰ ਕਦਮ ਪੁੱਟਦਿਆਂ ਹੁਣ ਆਸਟ੍ਰੇਲੀਆਈ ਬਾਇਓਟੈਕ ਕੰਪਨੀ ਐਨਾ ਰੈਸਪੀਰੇਟਰੀ ਵੱਲੋਂ ਬਣਾਏ ਜਾਂਦੇ ਇਨਾ-051 (INNA-051) ਨੇਜ਼ਲ ਸਪ੍ਰੇ ਅਤੇ ਡ੍ਰਾਪਸ, ਜੋ ਕਿ ਸਾਹ ਸਬੰਧੀ ਬਿਮਾਰੀਆਂ ਵਿੱਚ ਵਰਤੇ ਜਾਂਦੇ ਹਨ, ਨੂੰ ਕੋਵਿਡ-19 ਤੋਂ ਰਕਸ਼ਕ ਵੱਜੋਂ ਟੈਸਟ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਫੈਡਰਲ ਸਰਕਾਰ ਨੇ ਇਸ ਵਿੱਚ ਇੱਕ ਨਿਜੀ ਹਿੱਸੇਦਾਰ ਦੀ ਮਦਦ ਨਾਲ 11.7 ਮਿਲੀਅਨ ਡਾਲਰਾਂ ਦਾ ਯੋਗਦਾਨ ਪਾਉਣ ਦਾ ਐਲਾਨ ਕੀਤਾ ਹੈ। ਜੇਕਰ ਇਸਦੇ ਟੈਸਟਾਂ ਤੋਂ ਬਾਅਦ ਵਧੀਆ ਨਤੀਜੇ ਮਿਲਦੇ ਹਨ ਤਾਂ ਫੇਰ ਇਹ ਆਸਟ੍ਰੇਲੀਆ ਵਿੱਚ ਤਿਆਰ ਹੋਣ ਵਾਲੀ ਹੀ ਦਵਾਈ ਹੋਵੇਗੀ ਅਤੇ ਦੇਸ਼ ਨੂੰ ਇਸ ਲਈ ਬਾਹਰਲੇ ਦੇਸ਼ਾਂ ਦੀਆਂ ਹੋਰ ਕੰਪਨੀਆਂ ਵੱਲ ਝਾਕਣਾ ਨਹੀਂ ਪਵੇਗਾ। ਅੱਜ ਦੇ ਇਸ ਐਲਾਨ ਨਾਲ ਸਰਕਾਰ ਅਤੇ ਹਿੱਸੇਦਾਰ ਨੇ ਮਿਲ ਕੇ 30 ਮਿਲੀਅਨ ਡਾਲਰਾਂ ਦੇ ਨਿਵੇਸ਼ ਦਾ ਹਿੱਸਾ ਪਾਇਆ ਹੈ ਜਦੋਂ ਕਿ ਇਸ ਫੰਡ ਦਾ ਕੁੱਲ ਰਕਬਾ 500 ਮਿਲੀਅਨ ਡਾਲਰਾਂ ਦਾ ਹੈ। ਜ਼ਿਕਰਯੋਗ ਹੈ ਕਿ ਇਸ ਟੈਸਟ ਵਿੱਚ ਹੋਰ ਹਿੱਸੇਦਾਰਾਂ ਦੇ ਤੌਰ ਤੇ ਬਾਇਓਸਾਈਂਸ ਮੈਨੇਜਰਜ਼, ਵਨ-ਵੈਂਚਰ ਹੈਲਥਕੇਅਰ ਫੰਡ ਅਤੇ ਬਰੈਂਡਨ ਕੈਪੀਟਲ ਵੀ ਹਿੱਸਾ ਪਾ ਰਹੇ ਹਨ।

Install Punjabi Akhbar App

Install
×