ਨਫ਼ਰਤ ਭਰੇ ਭਾਸ਼ਣਾਂ ਲਈ ਆਸਟ੍ਰੇਲੀਆਈ ਮੁਸਲਿਮ ਰਾਈਟਸ ਗਰੁੱਪ ਨੇ ਕੀਤੀ ਫੇਸਬੁੱਕ ਖ਼ਿਲਾਫ਼ ਸ਼ਿਕਾਇਤ ਦਾਇਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸ਼ੋਸ਼ਲ ਮੀਡੀਆ, ਫੇਸਬੁੱਕ, ਨੂੰ ਇੱਕ ਫਿਰਕੇ ਖ਼ਿਲਾਫ਼ ਨਫ਼ਰਤ ਭਰੇ ਭਾਸ਼ਣਾਂ ਨੂੰ ਬੜਾਵਾ ਦੇਣ ਅਤੇ ਇਨ੍ਹਾਂ ਨੂੰ ਨਾ ਰੋਕਣ ਲਈ, ਆਸਟ੍ਰੇਲੀਆਈ ਮੁਸਲਿਮ ਰਾਈਟਸ ਗਰੁੱਪ ਨੇ ਫੇਸਬੁੱਕ ਖ਼ਿਲਾਫ਼ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਐਕਟ 1975 ਦੇ (ਸੈਕਸ਼ਨ 9 ਅਤੇ 18ਸੀ) ਤਹਿਤ ਸ਼ਿਕਾਇਤ ਦਾਇਰ ਕੀਤੀ ਹੈ ਅਤੇ ਅਜਿਹੇ ਭਾਸ਼ਣਾਂ ਨਾਲ ਫੈਲਦੀ ਨਫ਼ਰਤ ਲਈ ਸਿੱਧੇ ਤੌਰ ਤੇ ਫੇਸਬੁੱਕ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਦਰਅਸਲ ਉਕਤ ਗਰੁੱਪ ਨੇ 2019 ਵਿੱਚ ਕ੍ਰਾਈਸਟਚਰਚ ਵਿਖੇ ਹੋਏ ਆਤੰਕਵਾਦੀ ਹਮਲੇ ਤੋਂ ਬਾਅਦ, ਫੇਸਬੁੱਕ ਨੂੰ ਅਜਿਹੀਆਂ ਪੋਸਟਾਂ ਉਪਰ ਲਗਾਮ ਲਗਾਉਣ ਅਤੇ ਇਨ੍ਹਾਂ ਨੂੰ ਫੇਸਬੁੱਕ ਤੋਂ ਤਰੁੰਤ ਹਟਾਉਣ ਦੀ ਮੰਗ ਕੀਤੀ ਸੀ ਪਰੰਤੂ ਫੇਸਬੁੱਕ ਅਜਿਹਾ ਕਰਨ ਵਿੱਚ ਨਾਕਾਮ ਰਹੀ ਅਤੇ ਹੁਣ ਇਹ ਬਾਕਾਇਦਾ, ਸ਼ਿਕਾਇਤ ਦਾਇਰ ਕੀਤੀ ਗਈ ਹੈ।
ਸੰਗਠਨ ਦਾ ਕਹਿਣਾ ਹੈ ਕਿ ਫੇਸਬੁੱਕ ਉਪਰ ਅਜਿਹੀਆਂ ਬਹੁਤ ਸਾਰੀਆਂ ਪੋਸਟਾਂ ਅਤੇ ਬਹੁਤ ਸਾਰੇ ਪੇਜ ਹਨ ਜੋ ਕਿ ਮਿਡਲ ਈਸਟ ਦੇ ਦੇਸ਼ਾਂ, ਅਫ਼ਰੀਕਨਾਂ, ਦੱਖਣੀ ਏਸ਼ੀਆ ਅਤੇ ਏਸ਼ੀਆਈ ਲੋਕਾਂ (ਇੱਕ ਫਿਰਕੇ ਇਸਲਾਮ ਨਾਲ ਸਬੰਧਤ ਲੋਕਾਂ) ਪ੍ਰਤੀ ਨਫ਼ਰਤ ਦਾ ਪ੍ਰਚਾਰ ਕਰਦੇ ਹਨ ਅਤੇ ਇਹ ਸਮਾਜਿਕ ਤੌਰ ਉਪਰ ਬਹੁਤ ਹੀ ਖ਼ਤਰਨਾਕ ਸਿੱਧ ਹੋ ਰਿਹਾ ਹੈ ਅਤੇ ਸ਼ੋਸ਼ਲ ਮੀਡੀਆ ਇਸਨੂੰ ਜਾਣ ਬੁੱਝ ਕੇ ਬੜਾਵਾ ਵੀ ਦੇ ਰਿਹਾ ਹੈ।
ਸੰਗਠਨ ਅਮਾਨ (Australian Muslim Advocacy Network) ਦੇ ਸਲਾਹਕਾਰ ਰਿਟਾ ਜੈਬਰੀ ਮਾਰਕਵੈਲ ਦਾ ਕਹਿਣਾ ਹੈ ਕਿ ਅਸੀਂ ਬੀਤੇ ਸਾਲ ਤੋਂ ਹੀ ਫੇਸਬੁੱਕ ਨੂੰ ਅਜਿਹੀਆਂ ਕਾਰਵਾਈਆਂ ਉਪਰ ਲਗਾਮ ਲਗਾਉਣ ਲਈ ਲਗਾਤਾਰ ਸੰਪਰਕ ਕਰ ਰਹੇ ਹਾਂ ਪਰੰਤੂ ਉਹ ਕੋਈ ਵੀ ਧਿਆਨ ਇਸ ਪਾਸੇ ਨਹੀਂ ਦੇ ਰਹੇ ਅਤੇ ਇਸ ਵਾਸਤੇ ਹੁਣ ਅਸੀਂ ਕਾਨੂੰਨ ਦੇ ਤਹਿਤ ਕਾਰਵਾਈ ਕਰ ਰਹੇ ਹਾਂ।

Welcome to Punjabi Akhbar

Install Punjabi Akhbar
×
Enable Notifications    OK No thanks