ਸਿਡਨੀ ਵਿਚਲੇ ਆਸਟ੍ਰੇਲਨ ਮਿਊਜ਼ਿਮ ਵਿੱਚ ਐਂਟਰੀ ਮੁਫਤ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਆਸਟ੍ਰੇਲੀਅਨ ਮਿਊਜ਼ਿਮ ਵਿੱਚ ਜ਼ਮੀਨੀ ਥਾਂ ਵਧਾਉਣ ਵਾਸਤੇ; ਵਿਦਿਆਰਥੀਆਂ ਅਤੇ ਸਿਖਿਆਰਥੀਆਂ ਲਈ ਨਵੀਆਂ ਸਿੱਖਿਆਵਾਂ ਲੈਣ ਵਾਸਤੇ, ਇੱਕ ਨਵੀਂ ਮਿਊਜ਼ਿਮਅਮ ਸ਼ਾਪ ਅਤੇ ਦੂਸਰਾ ਕੈਫੇ -ਲੋਕਾਂ ਦੀ ਸੇਵਾ ਵਿੱਚ ਹਾਜ਼ਰ ਕਰ ਦਿੱਤੇ ਗਏ ਹਨ ਅਤੇ ਇਸ ਵਾਸਤੇ ਸਰਕਾਰ ਵੱਲੋਂ 57.5 ਮਿਲੀਅਨ ਦਾ ਫੰਡ ਖਰਚ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਮ ਐਂਟਰੀ ਵਾਸਤੇ ਫੀਸ ਜੂਨ 30, 2021 ਤੱਕ ਮਾਫ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਸਟ੍ਰੇਲੀਅਨ ਮਿਊਜ਼ਿਅਮ ਦੇਸ਼ ਦਾ ਸਭ ਤੋਂ ਪੁਰਾਣਾ ਮਿਊਜ਼ਿਅਮ ਹੈ ਅਤੇ ਹੁਣ ਜਦੋਂ ਇਸਨੂੰ ਅਪਗ੍ਰੇਡ ਕੀਤਾ ਗਿਆ ਹੈ ਤਾਂ ਲੋਕਾਂ ਨੂੰ ਇਸ ਖੁਸ਼ੀ ਵਿੱਚ ਮੁਫਤ ਐਂਟਰੀ ਦਿੱਤੀ ਗਈ ਹੈ। ਅਸੀਂ ਚਾਹੁੰਦੇ ਹਾਂ ਕਿ ਹਰ ਕੋਈ ਇਸ ਮਿਊਜ਼ਿਅਮ ਦੀ ਅੰਦਰੂਨੀ ਦਿੱਖ ਦਾ ਆਨੰਦ ਮਾਣੇ ਅਤੇ ਸਾਡੇ ਸਭਿਾਆਚਾਰ ਅਤੇ ਵਿਰਾਸਤ ਨੂੰ ਹੋਰ ਵੀ ਵਾਧੇ ਦਾ ਹੁੰਗਾਰਾ ਮਿਲੇ। ਬੀਤੇ 15 ਮਹੀਨੇ ਵਿੱਚ ਕੀਤੀ ਗਈ ਸਾਰੀ ਰੈਨੋਵੇਸ਼ਨ ਠੀਕ ਆਪਣੇ ਮਿੱਥੇ ਸਮੇਂ ਉਪਰ ਹੀ ਖ਼ਤਮ ਹੋਈ ਹੈ ਅਤੇ ਇਸ ਮਿਊਜ਼ੀਅਮ ਅੰਦਰ ਹੁਣ 3,000 ਵਰਗ ਮੀਟਰ ਦੀ ਜਨਤਕ ਥਾਵਾਂ ਵਿੱਚ ਇਜ਼ਾਫ਼ਾ ਹੋਇਆ ਹੈ। ਇਸ ਥਾਂ ਉਪਰ ਹੁਣ ਅੰਤਰ-ਰਾਸ਼ਟਰੀ ਪੱਧਰ ਦੀ ਨੂਮਾਇਸ਼ ਵੀ ਲਗਾਈ ਜਾ ਸਕਦੀ ਹੈ ਅਤੇ ਘੱਟੋ ਘੱਟ ਦੋ ਛੋਟੀਆਂ ਨੁਮਾਇਸ਼ਾਂ ਲਗਾਈਆਂ ਜਾ ਸਕਦੀਆਂ ਹਨ। ਕਲ਼ਾ ਵਾਲੇ ਵਿਭਾਗਾਂ ਦੇ ਮੰਤਰੀ ਡੋਨ ਹਾਰਵਿਨ ਨੇ ਇਸ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਦੇਸ਼ ਦਾ ਇਹ ਮਿਊਜ਼ੀਅਮ ਬਹੁਤ ਹੀ ਨਿਰਾਲਾ ਹੈ ਅਤੇ ਸਮੁੱਚੇ ਆਸਟ੍ਰੇਲੀਆਈਆਂ ਨੂੰ ਹੀ ਇਸ ਉਪਰ ਮਾਣ ਹੈ। ਮਿਊਜ਼ੀਅਮ ਨੂੰ ਸ਼ਨਿਚਰਵਾਰ 28 ਨਵੰਬਰ 2020 ਨੂੰ ਜਨਤਕ ਤੌਰ ਤੇ ਖੋਲ੍ਹ ਦਿੱਤਾ ਜਾਵੇਗਾ। ਆਗੁੰਤਕਾਂ ਨੂੰ ਸਲਾਹ ਹੈ ਕਿ ਉਹ ਕੋਵਿਡ-19 ਸਬੰਧੀ ਸਾਰੀਆਂ ਨਿਯਮਾਂਵਲੀਆਂ ਦੀ ਪਾਲਣਾ ਕਰਨ ਅਤੇ ਆਪਣੇ ਸੰਪਰਕ ਨੰਬਰਾਂ ਅਤੇ ਪਤਿਆਂ ਦਾ ਸਹੀ ਸਹੀ ਬਿਉਰਾ ਦੇਣ ਤਾਂ ਜੋ ਲੋੜ ਪੈਣ ਤੇ ਕੰਟੈਕਟ ਟ੍ਰੇਸਿੰਗ ਦੇ ਤਹਿਤ ਉਨ੍ਹਾਂ ਨਾਲ ਸਿੱਧਾ ਸੰਪਰਕ ਕੀਤਾ ਜਾ ਸਕੇ। ਜ਼ਿਆਦਾ ਜਾਣਕਾਰੀ https://australian.museum/ ਉਪਰ ਵਿਜ਼ਿਟ ਕਰਕੇ ਲਈ ਜਾ ਸਕਦੀ ਹੈ।

Install Punjabi Akhbar App

Install
×