ਆਸਟ੍ਰੇਲੀਆ ਵਿੱਚ ਬਣਿਆ ਵਾਹਨ ਜਾਵੇਗਾ ਚੰਦ ਉਪਰ -ਨਾਸਾ ਨਾਲ ਡੀਲ

ਆਸਟ੍ਰੇਲੀਆ ਅਤੇ ਨਾਸਾ ਵਿਚਾਲੇ ਹੋਏ ਇੱਕ ਸਮਝੌਤੇ ਮੁਤਾਬਿਕ, ਆਉਣ ਵਾਲੇ ਅਗਲੇ 5 ਸਾਲਾਂ ਵਿੱਚ, ਆਸਟ੍ਰੇਲੀਆ ਵਿੱਚ ਬਣਾਇਆ ਅਤੇ ਤਿਆਰ ਕੀਤਾ ਗਿਆ ਇੱਕ ਵਾਹਨ, ਧਰਤੀ ਦੇ ਉਪਗ੍ਰਹਿ ਚੰਦਰਮਾਂ ਉਪਰ ਜਾਵੇਗਾ ਅਤੇ ਉਥੇ ਇਹ ਵਾਹਨ ਉਥੋਂ ਦੀ ਮਿੱਟੀ ਵਿੱਚ ਆਕਸੀਜਨ ਦੀ ਖੋਜ ਵਿੱਚ ਮਦਦ ਲਈ ਸਹਾਈ ਹੋਵੇਗਾ।
ਜ਼ਿਕਰਯੋਗ ਹੈ ਕਿ ਜੇਕਰ ਚੰਦਰਮਾਂ ਉਪਰ ਮਿੱਟੀ ਵਿੱਚ ਆਕਸੀਜਨ ਦੀ ਹੋਂਦ ਦਾ ਪਤਾ ਲੱਗ ਜਾਂਦਾ ਹੈ ਤਾਂ ਇਹ ਭਵਿੱਖ ਦੀਆਂ ਉਨ੍ਹਾਂ ਸੰਭਾਵਨਾਵਾਂ ਨੂੰ ਪੱਕਾ ਕਰ ਦੇਵੇਗਾ ਜਿਸ ਰਾਹੀਂ ਕਿ ਕਿਹਾ ਜਾਂਦਾ ਹੈ ਕਿ ਮਨੁੱਖ ਚੰਦਰਮਾਂ ਉਪਰ ਰਹਿਣ ਦੇ ਕਾਬਿਲ ਹੋ ਜਾਵੇਗਾ।
ਆਸਟ੍ਰੇਲੀਆਈ ਸਪੇਸ ਏਜੰਸੀ ਦੇ ਮੁਖੀ ਐਨਰਿਕੋ ਪੈਲਰਮੋ ਨੇ ਕਿਹਾ ਕਿ ਉਕਤ ਮਿਸ਼ਨ ਆਉਣ ਵਾਲੇ ਭਵਿੱਖ ਵਿੱਚ ਬਹੁਤ ਹੀ ਲਾਹੇਵੰਦ ਹੋਣ ਵਾਲਾ ਹੈ ਜਿਸ ਨਾਲ ਕਿ ਦੇਸ਼ ਦੇ ਉਦਯੋਗਾਂ ਨੂੰ ਬਹੁਤ ਜ਼ਿਆਦਾ ਲਾਭ ਹੋਵੇਗਾ ਅਤੇ ਭਵਿੱਖ ਵਿੱਖ ਆਸਟ੍ਰੇਲੀਆਈ ਵਿਗਿਆਨਿਕਾਂ ਦੀ ਸਪੇਸ ਦੀਆਂ ਖੋਜਾਂ ਵਿੱਚ ਪੱਕਾ ਸਥਾਨ ਬਣ ਜਾਵੇਗਾ।
ਜਾਣਕਾਰੀ ਮੁਤਾਬਿਕ, ਦੇਸ਼ ਵਿੱਚ ਤਿਆਰ ਹੋਣ ਵਾਲਾ ਉਕਤ ਵਾਹਨ, ਨਾਸਾ ਦੀ ਮਦਦ ਨਾਲ 2026 ਤੱਕ ਚੰਨ ਉਪਰ ਭੇਜਿਆ ਜਾਵੇਗਾ ਅਤੇ ਚੰਨ ਤੋਂ ਬਾਅਦ ਫੇਰ ਮਾਰਸ ਉਪਰ ਅਜਿਹਾ ਹੀ ਵਾਹਨ ਭੇਜਣ ਦੀਆਂ ਤਿਆਰੀਆਂ ਆਰੰਭੀਆਂ ਜਾਣਗੀਆਂ।

Install Punjabi Akhbar App

Install
×