ਆਸਟ੍ਰੇਲੀਅਨ ਕਿੱਕ ਡਰੱਗਜ਼ ਸੰਸਥਾ ਵੇਖਣਾ ਚਾਹੰਦੀ ਹੈ ਨਸ਼ਾ ਮੁੱਕਤ ਪੰਜਾਬ:- ਜੋਹਲ

IMG_0723

ਅੱਜ ਦੇ ਨੌਜਵਾਨਾਂ ਨੂੰ ਨਸ਼ਾ ਖੋਖਲਾ ਬਣਾ ਰਿਹਾ ਹੈ। ਆਦੁਨਿਕਤਾ ਦੇ ਜ਼ਮਾਨੇ ‘ਚ ਨੌਜਵਾਨ ਨਸ਼ੇ ਦੇ ਜਾਲ ‘ਚ ਬਹੁਤ ਬੁਰੀ ਤਰ੍ਹਾ ਫੱਸ ਰਿਹੇ ਹਨ। ਪੰਜਾਬ ‘ਚ ਨਸ਼ੇ ਦੀ ਵਰਤੋਂ ਵਧੇਰੇ ਹੋਣ ਕਾਰਨ ਪੰਜਾਬ ਦੇ ਨੋਜਵਾਨਾ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਆਸਟ੍ਰੇਲੀਆ ਦੀ ਸੰਸਥਾ ਕਿੱਕ ਡਰੱਗਜ਼ ਪਿਛਲੇ 6 ਸਾਲ ਤੋੰ ਬਿਨਾ ਕਿਸੇ ਸੁਆਰਥ ਦੇ ਪੰਜਾਬ ਕਈ ਟੀਮਾਂ ਰਾਹੀਂ ਮਿਹਨਤ ਕਰ ਰਹੀ ਹੈ। ਨਸ਼ੇ ਵਿਰੁੱਧ ਪੰਜਾਬ ਦੇ 200 ਤੋਂ ਵੱਧ ਸਕੂਲਾਂ ‘ਚ 7ਵੀੰ ਤੋ 12ਵੀੰ ਜਮਾਤ ਦੇ ਬੱਚਿਆੰ ਲਈ ਸੈਮੀਨਾਰ ਕਰਵਾ ਨਸ਼ਿਆੰ ਬਾਰੇ ਜਾਗਰੁਕ ਕਰ ਚੁੱਕੇ ਹਨ ਤੇ ਨਾਲ ਹੀ ਵੱਖ-ਵੱਖ ਸ਼ਹਿਰਾਂ ‘ਚ ਨਸ਼ਿਆ ਵਿਰੁੱਧ ਪੋਸਟਰ ਲਵਾ, ਵੱਖ-ਵੱਖ ਖੇਡ ਟੂਰਨਾਮੈੰਟ ਕਰਵਾ, ਨਸ਼ਿਆ ਵਿਰੁੱਧ ਨਾਟਕ ਕਰਵਾ ਤੇ ਨਸ਼ਿਆ ਵਿਰੁੱਧ ਫਿਲਮਾੰ ਰਾਹੀੰ ਪਿੰਡ-ਪਿੰਡ ਜਾ ਕੇ ਨਸ਼ਿਆ ਦੇ ਮਾੜੇ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ ਜਾੰਦੀ ਹੈ। ਇਸੇ ਤਹਿਤ ਬ੍ਰਿਸਬੇਨ ‘ਚ ਨਸ਼ਿਆ ਵਿਰੁੱਧ 26 ਫ਼ਰਵਰੀ ਦਿਨ ਐਤਵਾਰ ਨੂੰ ਉਰਮੀਸਟੋਨ ਕਾਲਜ 97, ਡਨਦਾਸ ਸਟ੍ਰੀਟ ਵੈਸਟ ਉਰਮੀਸਟੋਨ ਵਿਖੇ ਇਕ ਵਿਸ਼ੇਸ਼ ਪ੍ਰੋਗਰਾਮ ਹੋ ਰਿਹਾ ਹੈ। ਜਿਸ ‘ਚ ਪੰਜਾਬ ਤੋਂ ਮਸ਼ਹੂਰ ਪੰਜਾਬੀ ਕਲਾਕਾਰ, ਅਦਾਕਾਰ, ਕਹਾਣੀਕਾਰ ਤੇ ਲੇਖਕ ਰਾਣਾ ਰਣਬੀਰ ਮੁੱਖ ਮਹਿਮਾਨ ਵਜੋਂ ਹਿੱਸਾ ਲੈਣਗੇ। ਇਸ ਮੌਕੇ ਪ੍ਰੋਗਰਾਮ ‘ਚ ਗੀਤ-ਸੰਗੀਤ, ਗਿੱਧਾ, ਭੰਗੜਾ ਤੇ ਨਸ਼ਿਆ ਵਿਰੁੱਧ ਕਈ ਲਘੂ ਫ਼ਿਲਮਾਂ ਵੀ ਦਿਖਾਈਆਂ ਜਾਣ ਗਿਆ। ਇਹ ਜਾਨਕਾਰੀ ਬੌਬੀ ਜੌਹਲ, ਅਵਤਾਰ ਸਿੰਘ ਜੌਹਲ, ਮਨੀ ਜੌਹਲ, ਤਜਿੰਦਰ ਸਿੰਘ ਮਾਨ, ਪਰਵਿੰਦਰ ਸਿੰਘ ਮਾਨ ਤੇ ਨਵਜਿੰਦਰ ਸਿੰਘ ਮਾਨ ਨੇ ਪੱਤਰਕਾਰਾੰ ਗੱਲ-ਬਾਤ ਦੋਰਾਨ ਸਾੰਝੇ ਤੌਰ ਤੇ ਦਿੱਤੀ ਅਤੇ ਬ੍ਰਿਸਬੇਨ ਦੇ ਪੰਜਾਬੀ ਭਾਈਚਾਰੇ ਤੋੰ ਸਹਿਯੋਗ ਦੀ ਮੰਗ ਵੀ ਕੀਤੀ।

Install Punjabi Akhbar App

Install
×