ਅਮਰੀਕਾ ਵਿੱਚ ਆਸਟ੍ਰੇਲੀਆਈ ਪੱਤਰਕਾਰਾਂ ਉਪਰ ਹਮਲਾ ਨਿੰਦਣਯੋਗ -ਸਕੋਟ ਮਾਰੀਸਨ

(ਐਸ.ਬੀ.ਐਸ.) ਪ੍ਰਧਾਨ ਮੰਤਰੀ ਸਕੋਟ ਮਾਰੀਸਨ ਨੇ ਅਮਰੀਕਾ ਵਿੱਚ ਜੋਰਜ ਫਲਾਇਡ ਦੇ ਕਤਲ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਮੀਡੀਆ ਕਵਰੇਜ ਅਤੇ ਲਾਈਵ ਟੈਲੀਕਾਸਟ ਕਰ ਰਹੇ ਆਸਟ੍ਰੇਲੀਆਈ ਚੈਨਲ ਦੇ ਪੱਤਰਕਾਰ ਅਤੇ ਕੈਮਰਾ ਮੈਨ ਉਪਰ ਪੁਲਿਸ ਵੱਲੋਂ ਕੀਤੇ ਗਏ ਹਮਲੇ ਨੂੰ ਪੂਰੀ ਤਰਾ੍ਹਂ ਨਿੰਦਣਯੋਗ ਕਿਹਾ ਹੈ ਅਤੇ ਆਸਟ੍ਰੇਲੀਆਈ ਦੂਤਘਰ ਨੂੰ ਇਸ ਮਾਮਲੇ ਦੀ ਪੂਰੀ ਜਾਂਚ ਕਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਮੰਗਲਵਾਰ ਨੂੰ ਵ੍ਹਾਈਟ ਹਾਊਸ ਦੇ ਬਾਹਰ ਹੋ ਰਹੇ ਇਸ ਪ੍ਰਦਰਸ਼ਨ ਨੂੰ ਨਿਊਜ਼ ਸੈਵਨ ਦੇ ਕੈਮਰਾਮੈਨ ਟਿਮ ਮਾੲਰਸ ਅਤੇ ਪੱਤਰਕਾਰ ਐਮੀਲਾ ਬਰੇਸ ਨਾਲ ਕੁੱਟ ਮਾਰ ਕੀਤੀ -ਬੇਸ਼ਕ ਐਮੀਲਾ ਲਗਾਤਾਰ ਮੀਡੀਆ… ਮੀਡੀਆ ਚੀਖ਼ ਚੀਖ਼ ਕੇ ਕਹਿ ਰਹੀ ਸੀ ਪਰੰਤੂ ਯੂ.ਐਸ. ਲਾਅ ਐਨਫੋਰਸਮੈਂਟ ਨੇ ਇਸ ਦੀ ਕੋਈ ਪ੍ਰਵਾਹ ਨਾ ਕੀਤੀ ਅਤੇ ਕੈਮਰਾਮੈਨ ਉਪਰ ਸਿੱਧਾ ਹਮਲਾ ਕਰਕੇ ਉਨਾ੍ਹਂ ਨੂੰ ਉਥੋਂ ਦੋੜਾਇਆ।

Install Punjabi Akhbar App

Install
×