ਆਸਟੇ੍ਲੀਆਈ ਇਸਲਾਮਿਕ ਸਟੇਟ ਜਹਾਦੀ ਅਮਰੀਕੀ ਹਵਾਈ ਹਮਲਿਆਂ ਵਿੱਚ ਮਾਰੇ ਗਏ

image-05-05-16-08-12

ਅਮਰੀਕੀ ਫੌਜਾਂ ਵੱਲੋਂ ਈਰਾਕ ਤੇ ਸੀਰੀਆ ਵਿੱਚ ਕੀਤੇ ਵੱਖ-ਵੱਖ ਹਵਾਈ ਹਮਲਿਆਂ ਵਿੱਚ ਦੋ ਆਸਟੇ੍ਲੀਅਨ ਇਸਲਾਮਿਕ ਸਟੇਟ ਜਹਾਦੀ ਅਤੇ 15 ਸਾਲਾ ਨਬਾਲਗ਼ ਫਰਹਦ ਮੁਹੰਮਦ ,ਜਿਸਨੇ ਸਿਡਨੀ ਦੇ ਪਾਰਾਮਾਟਾ ਪੁਲਿਸ ਸਟੇਸ਼ਨ ਦੇ ਬਾਹਰ ਪੁਲਿਸ ਅਧਿਕਾਰੀ ਨੂੰ 2 ਅਕਤੂਬਰ ਨੂੰ ਗੋਲੀ ਮਾਰ ਦਿੱਤੀ ਸੀ ,ਦੀ 20 ਸਾਲਾ ਭੈਣ ਸ਼ਾਦੀ ਜਬਰ ਵੀ ਮਰਨ ਵਾਲ਼ਿਆਂ ਵਿੱਚ ਸਾਮਲ ਹੈ। ਇਸ ਦੀ ਜਾਣਕਾਰੀ ਅਮਰੀਕੀ ਅਧਿਕਾਰੀਆਂ ਵੱਲੋਂ ਆਸਟੇ੍ਲੀਆ ਸਰਕਾਰ ਨੂੰ ਦਿੱਤੀ ਤੇ ਦੱਸਿਆ ਹਵਾਈ ਗੋਲਾਬਾਰੀ ਵਿੱਚ ਬਦਨਾਮ ਆਈ ਐਸ਼ ਜਹਾਦੀ ਨੀਲ ਕਰਿਸਟੋਫਰ ਪ੍ਰਕਾਸ਼ ਮੈਲਬੋਰਨ ,ਸਿਡਨੀ ਦੀ ਔਰਤ ਸ਼ਾਦੀ ਜਬਰ ਤੇ ਖਲੀਲ ਮੁਹੰਮਦ ਮਰ ਗਏ ਹਨ। 24 ਸਾਲਾ ਪ੍ਰਕਾਸ਼ ,ਅਬੂ ਖਾਲਿਦ ਅਲ ਕਮਬੋਡੀ ਜਹਾਦੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅਤੇ ਉਸਨੇ ਇਸਲਾਮੀ ਰਾਜ ਦੇ ਲ਼ਈ ਬਹੁਤ ਸਾਰੇ ਪ੍ਰਚਾਰ ਵੀਡੀਉ ਤੇ ਸਹਾਇਤਾ ਪ੍ਰਾਪਤ ਅੱਤਵਾਦੀ ਹਮਲੇ ਕੀਤੇ। ਇਹ 29 ਅਪ੍ਰੈਲ ਨੂੰ ਈਰਾਕ ਦੇ ਸ਼ਹਿਰ ਮਸੂਲ ਵਿੱਚ ਅਮਰੀਕੀ ਫੌਜਾਂ ਵੱਲੋਂ ਮਾਰਿਆ ਗਿਆ। ਸ਼ਾਦੀ ਜਬਰ 22 ਅਪ੍ਰੈਲ ਨੂੰ ਨੇੜੇ ਅਲ ਬਬ ਸੀਰੀਆ ਵਿੱਚ ਮਾਰੀ ਗਈ। ਹਮਲੇ ਤੋਂ ਪਹਿਲਾ ਜਬਰ ਨੇ ਆਸਟੇ੍ਲੀਆ ਤੋਂ ਇਸਤਬਲ ਲਈ ਹਵਾਈ ਉਡਾਣ ਭਰੀ ਸੀ।