ਅਗਲੇ ਮਹੀਨੇ ਤੋਂ ਸ਼ੁਰੂ ਹੋਣਗੀਆਂ ਅੰਤਰ-ਰਾਸ਼ਟਰੀ ਫਲਾਈਟਾਂ

ਪ੍ਰਧਾਨ ਮੰਤਰੀ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕਰਨ ਦੀ ਉਮੀਦ

ਸੂਤਰਾਂ ਦੇ ਹਵਾਲੇ ਨਾਲ ਖ਼ਬਰਾਂ ਮਿਲਣ ਲੱਗੀਆਂ ਹਨ ਕਿ ਆਸਟ੍ਰੇਲੀਆਈ ਸਰਕਾਰ ਨੇ ਅੰਤਰ-ਰਾਸ਼ਟਰੀ ਫਲਾਈਟਾਂ ਨੂੰ ਅਗਲੇ ਮਹੀਨੇ ਤੋਂ ਸ਼ੁਰੂ ਕਰਨ ਦਾ ਫੈਸਲਾ ਕਰ ਲਿਆ ਹੈ ਅਤੇ ਇਸ ਦੇ ਤਹਿਤ ਅੱਜ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਨ ਦੀਆਂ ਕਿਆਸਅਰਾਈਆਂ ਵਿੱਚ ਤੇਜ਼ੀ ਆਈ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਦੇਸ਼ ਦੇ ਸਮੁੱਚੇ ਰਾਜਾਂ ਅੰਦਰ ਕਰੋਨਾ ਤੋਂ ਬਚਾਉ ਲਈ ਜਿਹੜਾ ਟੀਕਾਕਰਣ ਅਭਿਆਨ ਤੋਰਿਆ ਗਿਆ ਹੈ, ਉਸ ਦੇ ਵਧੀਆ ਨਤੀਜੇ ਪ੍ਰਾਪਤ ਹੋ ਰਹੇ ਹਨ ਅਤੇ ਸਾਰੇ ਹੀ ਰਾਜਾਂ ਵਿੱਚ ਮਿੱਥੇ ਟੀਚੇ ਪ੍ਰਾਪਤ ਕੀਤੇ ਜਾ ਰਹੇ ਹਨ ਜਿਸ ਕਾਰਨ ਸਰਕਾਰ ਦਾ ਮੰਨਣਾ ਹੈ ਕਿ ਹੁਣ ਅੰਤਰ ਰਾਸ਼ਟਰੀ ਆਵਾਗਮਨ ਖੋਲ੍ਹ ਦੇਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਸਾਲ ਮਾਰਚ-2020 ਦੇ ਮਹੀਨੇ ਵਿੱਚ ਪਈ ਕਰੋਨਾ ਦੀ ਮਾਰ ਕਾਰਨ ਆਸਟ੍ਰੇਲੀਆ ਦੇ ਸਾਰੇ ਅੰਤਰ-ਰਾਸ਼ਟਰੀ ਬਾਰਡਰਾਂ ਨੂੰ ਸੀਲ ਕਰ ਦਿੱਤਾ ਗਿਆ ਸੀ ਅਤੇ ਸਮੁੱਚੀਆਂ ਫਲਾਈਟਾਂ ਰੋਕ ਦਿੱਤੀਆਂ ਗਈਆਂ ਸਨ ਜਿਸ ਨਾਲ ਕਿ ਹਜ਼ਾਰਾਂ ਹੀ ਆਸਟ੍ਰੇਲੀਆਈ ਨਾਗਰਿਕ ਬਾਹਰਲੇ ਦੇਸ਼ਾਂ ਵਿੱਚ ਫੱਸ ਗਏ ਸਨ ਅਤੇ ਮੌਜੂਦਾ ਆਂਕੜਿਆਂ ਅਤੇ ਖ਼ਬਰਾਂ ਮੁਤਾਬਿਕ ਹਾਲੇ ਵੀ 40,000 ਦੇ ਕਰੀਬ ਆਸਟ੍ਰੇਲੀਆਈ ਨਾਗਰਿਕ ਬਾਹਰਲੇ ਦੇਸ਼ਾਂ ਵਿੱਚ ਫਸੇ ਹਨ ਅਤੇ ਆਪਣੇ ਘਰਾਂ ਨੂੰ ਪਰਤਣ ਲਈ ਉਡੀਕ ਕਰ ਰਹੇ ਹਨ।

Install Punjabi Akhbar App

Install
×