COVID-19 ਰੈਪਿਡ ਐਂਟੀਜਨ ਟੈਸਟਾਂ ਬਾਰੇ ਜਾਣਕਾਰੀ

(ਆਸਟ੍ਰੇਲੀਆ ਦੀ ਸਰਕਾਰ ਦਾ ਸਿਹਤ ਵਿਭਾਗ)

ਜੇ ਤੁਹਾਨੂੰ COVID-19 ਦੇ ਲੱਛਣ ਹਨ, ਭਾਵੇਂ ਇਹ ਹਲਕੇ ਹੋਣ, ਤਾਂ ਵੀ ਤੁਹਾਨੂੰ ਜਿੰਨੀ ਜਲਦੀ ਹੋ ਸਕੇ ਟੈਸਟ ਕਰਵਾਉਣਾ ਚਾਹੀਦਾ ਹੈ। ਇਹ ਜਾਣਨਾ ਕਿ ਕੀ ਤੁਹਾਨੂੰ COVID-19 ਹੈ, ਤੁਹਾਨੂੰ ਆਪਣੇ ਦੋਸਤਾਂ, ਪਰਿਵਾਰ ਅਤੇ ਆਪਣੇ ਭਾਈਚਾਰੇ ਵਿੱਚ ਵਾਇਰਸ ਨੂੰ ਫੈਲਣ ਤੋਂ ਬਚਾਉਣ ਵਿੱਚ ਮਦਦ ਕਰ ਸਕਦਾ ਹੈ।

ਤੁਸੀਂ ਇਹ ਪਤਾ ਲਗਾਉਣ ਲਈ ਰੈਪਿਡ ਐਂਟੀਜਨ ਟੈਸਟ ਦੀ ਵਰਤੋਂ ਕਰ ਸਕਦੇ ਹੋ ਕਿ ਕੀ ਤੁਹਾਨੂੰ COVID-19 ਹੈ। ਇਸ ਟੈਸਟ ਨੂੰ ਤੁਹਾਡੇ ਘਰ ਵਿੱਚ ਤੇਜ਼ੀ ਨਾਲ ਅਤੇ ਨਿੱਜੀ ਤੌਰ ‘ਤੇ ਵਰਤਿਆ ਜਾ ਸਕਦਾ ਹੈ।

ਤੁਸੀਂ ਫਾਰਮੇਸੀਆਂ ਅਤੇ ਸੁਪਰਮਾਰਕੀਟਾਂ ਸਮੇਤ ਕਈ ਥਾਵਾਂ ਤੋਂ ਰੈਪਿਡ ਐਂਟੀਜਨ ਟੈਸਟ ਖਰੀਦ ਸਕਦੇ ਹੋ।

ਜੇ ਤੁਹਾਡੇ ਕੋਲ ਇਹਨਾਂ ਵਿੱਚੋਂ ਕੋਈ ਰਿਆਇਤੀ ਕਾਰਡ ਹੈ ਤਾਂ ਫਾਰਮੇਸੀਆਂ ਤੋਂ ਰੈਪਿਡ ਐਂਟੀਜਨ ਟੈਸਟ ਮੁਫ਼ਤ ਉਪਲਬਧ ਹਨ:

  • Pensioner Concession ਕਾਰਡ
  • Commonwealth Senior Health Care ਕਾਰਡ
  • ਸਿਹਤ ਸੰਭਾਲ ਕਾਰਡ
  • Low Income Health Care ਕਾਰਡ, ਜਾਂ
  • Department of Veterans’ Affairs ਦਾ ਗੋਲਡ, ਵ੍ਹਾਈਟ ਜਾਂ ਔਰੇਂਜ ਕਾਰਡ।

ਇਹਨਾਂ ਰਿਆਇਤੀ ਕਾਰਡਾਂ ਵਿੱਚੋਂ ਕਿਸੇ ਇਕ ਵਾਲਾ ਹਰ ਕੋਈ 3 ਮਹੀਨਿਆਂ ਦੇ ਦੌਰਾਨ ਹਿੱਸਾ ਲੈਣ ਵਾਲੀਆਂ ਫਾਰਮੇਸੀਆਂ ਤੋਂ 10 ਰੈਪਿਡ ਐਂਟੀਜਨ ਟੈਸਟ ਮੁਫ਼ਤ ਪ੍ਰਾਪਤ ਕਰ ਸਕਦਾ ਹੈ, ਜਿਸ ਵਿੱਚ ਪ੍ਰਤੀ ਮਹੀਨਾ ਵੱਧ ਤੋਂ ਵੱਧ 5 ਰੈਪਿਡ ਐਂਟੀਜਨ ਟੈਸਟ ਮੁਫ਼ਤ ਲਏ ਜਾ ਸਕਦੇ ਹਨ।

ਰੈਪਿਡ ਐਂਟੀਜਨ ਟੈਸਟਾਂ ਬਾਰੇ ਕਈ ਤਰ੍ਹਾਂ ਦੀ ਅਨੁਵਾਦ ਕੀਤੀ ਜਾਣਕਾਰੀ ਨੂੰ ਸਿਹਤ ਵਿਭਾਗ ਦੀ ਵੈੱਬਸਾਈਟ ਉੱਤੇ ਵੇਖਿਆ ਜਾ ਸਕਦਾ ਹੈ, ਜਿੰਨ੍ਹਾਂ ਵਿੱਚ ਸ਼ਾਮਲ ਹਨ:

  • ਰੈਪਿਡ ਐਂਟੀਜਨ ਟੈਸਟਾਂ ਨੂੰ ਕਿੱਥੇ ਲੱਭਣਾ ਹੈ
  • ਇਹਨਾਂ ਨੂੰ ਕਿਵੇਂ ਵਰਤਣਾ ਹੈ
  • ਨਤੀਜਿਆਂ ਨੂੰ ਕਿਵੇਂ ਪੜ੍ਹਨਾ ਹੈ, ਅਤੇ
  • ਜੇ ਤੁਹਾਡਾ ਰੈਪਿਡ ਐਂਟੀਜਨ ਟੈਸਟ ‘ਤੇ ਨਤੀਜਾ ਪੌਜ਼ੇਟਿਵ ਆਉਂਦਾ ਹੈ ਤਾਂ ਕੀ ਕਰਨਾ ਹੈ।

ਸਰੋਤ 63 ਭਾਸ਼ਾਵਾਂ ਵਿੱਚ ਉਪਲਬਧ ਹਨ। ਇਹਨਾਂ ਨੂੰ ਸੌਖੀ ਸਮਝ ਆਉਣ ਵਾਲੀ ਭਾਸ਼ਾ ਵਿੱਚ ਲਿਖਿਆ ਗਿਆ ਹੈ ਅਤੇ ਚਿੱਤਰ ਸ਼ਾਮਲ ਹੁੰਦੇ ਹਨ।

ਤੁਸੀਂ ਉਨ੍ਹਾਂ ਨੂੰ ਆਪਣੇ ਪਰਿਵਾਰ ਅਤੇ ਭਾਈਚਾਰੇ ਨਾਲ ਸਾਂਝਾ ਕਰ ਸਕਦੇ ਹੋ।

ਰੈਪਿਡ ਐਂਟੀਜਨ ਟੈਸਟਾਂ ਬਾਰੇ ਹੋਰ ਜਾਣਨ ਲਈ, ਜਾਂ ਜੇ ਤੁਹਾਨੂੰ COVID-19 ਹੈ ਅਤੇ ਤੁਸੀਂ ਆਪਣੇ ਲੱਛਣਾਂ ਬਾਰੇ ਚਿੰਤਤ ਹੋ, ਤਾਂ ਰਾਸ਼ਟਰੀ ਕਰੋਨਾਵਾਇਰਸ ਹੌਟਲਾਈਨ ਨੂੰ 1800 020 080 ਉੱਤੇ ਫ਼ੋਨ ਕਰੋ, ਅਤੇ ਜੇ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ ਤਾਂ 8 ਦਬਾਓ। ਤੁਸੀਂ www.health.gov.au ਉੱਤੇ ਵੀ ਜਾ ਸਕਦੇ ਹੋ।

Install Punjabi Akhbar App

Install
×