ਵਿਕਟੋਰੀਅਨ ਸਰਕਾਰ ਵੱਲੋਂ ਸਿੱਖ ਖੇਡਾਂ ਲਈ ਇੱਕ ਲੱਖ ਡਾਲਰ ਦੀ ਗਰਾਂਟ ਦਾ ਐਲਾਨ

image description
32ਵੀਆਂ ਸਿੱਖ ਖੇਡਾਂ ਜੋ ਇਸ ਵਾਰ ਮੈਲਬੌਰਨ ਵਿੱਚ ਆਯੋਜਿਤ ਹੋਣ ਜਾ ਰਹੀਆਂ ਹਨ ਲਈ ਵਿਕਟੋਰੀਅਨ ਪ੍ਰੀਮੀਅਰ ਡੇਨੀਅਲ ਐਂਡਰਿਊ ਦੀ ਲੇਬਰ ਸਰਕਾਰ ਵੱਲੋਂઠ ਇੱਕ ਲੱਖ ਡਾਲਰ ਦੀ ਰਾਸ਼ੀ ਦਾ ਐਲਾਨ ਕੀਤਾ ਹੈ ਇਹ ਐਲਾਨ ਖੇਡ ਮੰਤਰੀ ਜੌਹਨ ਏਰਨ ਨੇ ਸਿੱਖ ਖੇਡਾਂ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਦਲਵਿੰਦਰਸਿੰਘ ਗਰਚਾ ਨਾਲ ਕੇਸੀ ਸਟੇਡੀਅਮ ਵਿਖੇ ਇੱਕ ਮੀਟਿੰਗ ਦੌਰਾਨ ਕੀਤਾ। ਜੋ ਸਿੱਖ ਭਾਈਚਾਰੇ ਲਈ ਇੱਕ ਚੰਗੀ ਖ਼ਬਰ ਹੈ । ਆਸਟ੍ਰੇਲੀਅਨ ਸਿੱਖ ਖੇਡਾਂ ਹਰ ਸਾਲ ਵੱਖਰੇ ਸੂਬੇ ਵਿੱਚ ਆਯੋਜਿਤ ਕੀਤੀਆਂ ਜਾਂਦੀਆਂ ਹਨ । ਮੈਲਬੌਰਨ ਦੇ ਕੇਸੀ ਸਟੇਡੀਅਮ ਅਤੇ ਇਰਦ ਗਿਰਦ ਦੇ , ਮੈਦਾਨਾਂ ਵਿੱਚ ਲਗਭਗ 3000 ਖਿਡਾਰੀਆਂ ਦੀ ਸ਼ਮੂਲੀਅਤ ਨਾਲ ਇਹਨਾ ਖੇਡਾਂ ਵਿੱਚ 90,000 ਦੇ ਕਰੀਬ ਦਰਸ਼ਕਾਂ ਦੇ ਪਹੁੰਚਣ ਦਾ ਅਨੁਮਾਨ ਹੈ।

ਇਸ ਮੌਕੇ ਖੇਡ ਮੰਤਰੀ ਜੌਹਨ ਏਰਨ ਨੇ ਕਿਹਾ ਕਿ ”ਖੇਡਾਂ ਜਿੱਥੇ ਵਿਕਟੋਰੀਆ ਵਸਦੇ ਲੋਕਾਂ ਲਈ ਸਭਿਆਚਾਰਕ ਸਾਂਝਾ ਵਧਾਉਣ ਵਿੱਚ ਮਦਦਗਾਰ ਹੁੰਦੀਆਂ ਹਨ ਉੱਥੇ ਇਹੋ ਜਿਹੇ ਖੇਡ ਸਰਗਰਮੀਆਂ ਬਹੁਸੱਭਿਆਚਾਰਕ ਭਾਈਚਾਰੇ ਨੂੰ ਲਈ ਆਪਸੀ ਸਾਂਝਾ ਬਣਾਉਣ , ਤੰਦਰੁਸਤ ਰਹਿਣ ਅਤੇ ਸਥਾਨਕ ਭਾਈਚਾਰੇ ਨਾਲ ਜੁੜਨ ਲਈ ਉਤਸ਼ਾਹਿਤ ਕਰਦੀਆਂ ਹਨ। ਉਨ੍ਹਾਂ ਕਿਹਾ ਇਹ ਸਿੱਖ ਖੇਡਾਂ ਵਿਕਟੋਰੀਅਨ ਵਾਸੀਆਂ ਦੇ ਭਾਰਤ ਨਾਲ ਮਜ਼ਬੂਤ ਸੰਬੰਧ ਬਣਾਉਣ ਅਤੇ ਇਹਨਾਂ ਸਿੱਖ ਗਤੀਵਿਧੀਆਂ ਨੂੰ ਮਾਣਨ ਦਾ ਵੀ ਵਧੀਆ ਮੌਕਾ ਹਨ।” ਇੱਥੇ ਇਹ ਦੱਸਣਯੋਗ ਹੈ ਕਿ ਕੇਸੀ ਕੌਂਸਲ ਵੱਲੋਂ ਵੀ 50000 ਡਾਲਰ ਦੀ ਰਾਸ਼ੀ ਇਹਨਾਂ ਖੇਡਾਂ ਲਈ ਐਲਾਨੀ ਗਈ ਹੈ । ਮੈਲਬੌਰਨ ਵਸਦੇ ਸਿੱਖ ਭਾਈਚਾਰੇ ਲਈ ਇਹ ਐਲਾਨ ਬਹੁਤ ਉਤਸ਼ਾਹ ਭਰਪੂਰ ਹਨ।ਇਸ ਮੌਕੇ ਬਹੁਸੱਭਿਆਚਾਰਕઠ ਮੰਤਰੀ ਰੌਬਿਨ ਸਕੌਟ ਨੇ ਕਿਹਾ ਕਿ ”ਸਿੱਖ ਪ੍ਰਵਾਸੀਆਂ ਦਾઠ ਵਿਕਟੋਰੀਆ ਦੇ ਸਭਿਆਚਾਰ ਅਤੇ ਸਮਾਜਿਕ ਵਿਕਾਸ ਵਿੱਚઠ ਪਹਿਲਾਂ ਤੋਂ ਹੀ ਜ਼ਬਰਦਸਤ ਪ੍ਰਭਾਵ ਰਿਹਾ ਹੈ । ਸੋ ਇਹਨਾਂઠ ਖੇਡਾਂ ਦੇ ਦੌਰਾਨ ਸਾਰਿਆਂ ਨੂੰ ਖਿਡਾਰੀਆਂ ਦਾ ਸਮਰਥਨ ਕਰਨ ਲਈ ਉਤਸ਼ਾਹਿਤ ਕਰਦਾ ਹਾਂ ।” ਨਾਰੇਵਾਰਨ ਨਾਰਥ ਤੋਂ ਮੈਂਬਰ ਲਿਊਕ ਡਾਨੇਲਨ ਨੇ ਕਿਹਾ ਕਿ ”ਮੈਨੂੰ ਮਾਣ ਹੈ ਕਿ ਮੈਂ ਉਸ ਸਰਕਾਰ ਦਾ ਹਿੱਸਾ ਹਾਂ ਜੋ ਅਜਿਹੇ ਸ਼ਾਨਦਾਰ ਸਮਾਗਮਾਂ ਦਾ ਸਮਰਥਨ ਕਰਦੀ ਹੈ। ਸਿੱਖ ਖੇਡਾਂ ਅਤੇ ਸਭਿਆਚਾਰ ਨੂੰ ਮਨਾਉਣ ਲਈ ਦੱਖਣ ਪੂਰਬ ਦੇ ਲੋਕਾਂ ਨੂੰ ਇਕੱਠੇ ਕਰ ਰਹੀਆਂ ਹਨ ।”ઠ

Welcome to Punjabi Akhbar

Install Punjabi Akhbar
×
Enable Notifications    OK No thanks