ਆਸਟ੍ਰੇਲੀਆਈ ਗੋਲਫ ਜਗਤ ਦਾ ਦਮਦਾਰ ਸਿਤਾਰਾ -ਜੈਕ ਨਿਊਟਨ, ਦਾ 72 ਸਾਲਾਂ ਦੀ ਉਮਰ ਵਿੱਚ ਦੇਹਾਂਤ

ਜੈਕ ਨਿਊਟਨ, ਅਸਟ੍ਰੇਲੀਆਈ ਗੋਲਫ ਦੀ ਦੁਨੀਆਂ ਦੇ ਆਸਮਾਨ ਉਪਰ ਚਮਕਦਾ ਇੱਕ ਦਮਦਾਰ ਸਿਤਾਰਾ ਜੋ ਕਿ 1979 ਦੌਰਾਨ ਆਸਟ੍ਰੇਲੀਆਈ ਓਪਨ ਚੈਂਪਿਅਨ ਰਿਹਾ, 72 ਸਾਲਾਂ ਦੀ ਉਮਰ ਭੋਗ ਕੇ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ਼ ਗਿਆ ਹੈ।
ਪਰਿਵਾਰਿਕ ਸੂਤਰਾਂ ਮੁਤਾਬਿਕ, ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ ਅਤੇ ਬੀਤੀ ਰਾਤ ਉਹ ਸਭ ਨੂੰ ਛੱਡ ਕੇ ਦੂਸਰੀ ਦੁਨੀਆਂ ਵਿੱਚ ਚਲੇ ਗਏ ਹਨ।
ਸ੍ਰੀ ਜੈਕ ਨਿਊਟਨ ਨੇ ਪੀ.ਜੀ.ਏ. ਟੂਰ ਵੀ ਜਿੱਤਿਆ ਸੀ ਅਤੇ ਉਹ ਯੂਰਪ ਦੇ ਟੂਰ ਦੌਰਾਨ 3 ਵਾਲੀ ਜੇਤੂ ਰਹੇ ਸਨ।
1983 ਦੇ ਜੁਲਾਈ ਦੇ ਮਹੀਨੇ ਵਿੱਚ ਉਨ੍ਹਾਂ ਦਾ ਗੋਲਫ ਕੈਰੀਅਰ ਖ਼ਤਮ ਹੋ ਗਿਆ ਸੀ ਕਿਉਂਕਿ ਇੱਕ ਦੁਰਘਟਨਾ ਦੌਰਾਨ ਉਨ੍ਹਾਂ ਦੀ ਸੱਜੀ ਬਾਂਹ ਕੱਟੀ ਗਈ ਸੀ ਅਤੇ ਇੱਕ ਅੱਖ ਵੀ ਖਰਾਬ ਹੋ ਗਈ ਸੀ। ਇਹ ਦੁਰਘਟਨਾ ਇੱਕ ਜਹਾਜ਼ ਦੇ ਪੱਖੇ ਵਿੱਚ (plane’s spinning propeller) ਫੱਸ ਜਾਣ ਕਾਰਨ ਵਾਪਰੀ ਸੀ।

Install Punjabi Akhbar App

Install
×