ਆਸਟ੍ਰੇਲੀਆਈ ਸਾਬਕਾ ਅਧਿਕਾਰੀ ਉਪਰ ਲੱਗੇ 4 ਮਿਲੀਅਨ ਦੀ ਰਿਸ਼ਵਤ ਦੇ ਇਲਜ਼ਾਮ -ਬ੍ਰਿਸਬੇਨ ਅਦਾਲਤ ‘ਚੋਂ ਮਿਲੀ ਜ਼ਮਾਨਤ

(ਦ ਏਜ ਮੁਤਾਬਿਕ) ਲੇਟਨ ਹੋਲਡਿੰਗਜ਼ ਦੇ ਸਾਬਕਾ ਅਧਿਕਾਰੀ -ਰਸਲ ਵਾਓ, ਉਪਰ ਇਲਜ਼ਾਮ ਲਗਾਏ ਗਏ ਹਨ ਕਿ ਉਨ੍ਹਾਂ ਨੇ ਤਨਜ਼ਾਨੀਆ ਦੇ ਉਚ ਪੱਧਰ ਦੇ ਅਧਿਕਾਰੀਆਂ ਨੂੰ 4 ਮਿਲੀਅਨ ਡਾਲਰਾਂ ਦੀ ਰਿਸ਼ਵਤ ਦੇ ਕੇ ਆਸਟ੍ਰੇਲੀਆਈ ਕੰਪਨੀ ਵਾਸਤੇ 84 ਮਿਲੀਅਨ ਡਾਲਰਾਂ ਦਾ ਇੱਕ ਪ੍ਰਾਜੈਕਟ ਹਾਸਿਲ ਕੀਤਾ ਸੀ। ਸਾਬਕਾ ਐਮ.ਡੀ. ਸ੍ਰੀ ਰਸਲ ਵਿਰੁੱਧ ਲਗਾਇਆ ਗਿਆ ਇਹ ਇਲਜ਼ਾਮ, ਇਸ ਤੋਂ ਪਹਿਲਾਂ ਨਵੰਬਰ ਵਿੱਚ ਲਗਾਏ ਗਏ ਇੱਕ ਹੋਰ ਇਲਜ਼ਾਮ ਕਿ ਉਨ੍ਹਾਂ ਨੇ ਕੰਪਨੀ ਦੇ ਇਰਾਕ ਵਿਚਲੇ ਕਾਰੋਬਾਰ ਵਾਸਤੇ ਵੀ ਰਿਸ਼ਵਤਾਂ ਦੇਣ ਦਾ ਕੰਮ ਕੀਤਾ ਸੀ, ਤੋਂ ਫੌਰਨ ਬਾਅਦ ਹੁਣ ਸਾਹਮਣੇ ਆਇਆ ਹੈ ਅਤੇ ਇਸ ਇਲਜ਼ਾਮ ਦੇ ਤਹਿਤ ਉਨ੍ਹਾਂ ਨੂੰ ਬ੍ਰਿਸਬੇਨ ਦੀ ਇੱਕ ਅਦਾਲਤ ਅੰਦਰ ਪੇਸ਼ ਕੀਤਾ ਗਿਆ ਜਿੱਥੋਂ ਕਿ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈੇ।
ਜ਼ਿਕਰਯੋਗ ਹੈ ਕਿ ਉਕਤ ਇਲਜ਼ਾਮ ਆਸਟ੍ਰੇਲੀਆਈ ਫੈਡਰਲ ਪੁਲਿਸ ਵੱਲੋਂ ਆਪਣੀ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਲਗਾਏ ਗਏ ਹਨ ਜਿਨ੍ਹਾਂ ਵਿੱਚ ਕਿ ਪੁਲਿਸ ਨੇ 2011 ਤੋਂ ਲੈ ਕੇ ਹੁਣ ਤੱਕ ਉਕਤ ਕੰਪਨੀ ਦੇ ਮਿਡਲ ਈਸਟ ਅਤੇ ਅਫਰੀਕੀ ਦੇਸ਼ਾਂ ਵਿਚਾਲੇ ਚਲ ਰਹੀਆਂ ਗਤੀਵਿਧੀਆਂ ਉਪਰ ਪੜਤਾਲ ਸ਼ਾਮਿਲ ਹੈ ਅਤੇ ਸਭ ਸਬੂਤ ਇਕੱਠੇ ਕਰਨ ਤੋਂ ਬਾਅਦ ਹੀ ਹੁਣ ਕਾਰਵਾਈ ਆਰੰਭੀ ਗਈ ਹੈ।
ਅਧਿਕਾਰਿਕ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਉਕਤ ਕੰਪਨੀ ਜਿਹੜੀ ਕਿ ਹੁਣ ਸੀ.ਆਈ.ਐਮ.ਆਈ.ਸੀ. ਦੇ ਨਾਮ ਨਾਲ ਜਾਣੀ ਜਾਂਦੀ ਹੈ ਅਤੇ ਆਸਟ੍ਰੇਲੀਆ ਵਿਚਲੇ ਕਈ ਵੱਡੇ ਪ੍ਰਾਜੈਕਟਾਂ ਦੀ ਧਾਰਨੀ ਵੀ ਹੈ, ਨੂੰ ਅਮਰੀਕਾ ਅੰਦਰ ਕੀ ਕਈ ਤਰ੍ਹਾਂ ਦੇ ਜੁਰਮਾਨੇ ਆਦਿ ਲਗਾਏ ਗਏ ਹਨ ਅਤੇ ਜਨਵਰੀ ਵਿੱਚ ਹੀ ਲੇਟਨ ਹੋਲਡਿੰਗਜ਼ ਦੇ ਮੁੱਖ ਅਧਿਕਾਰੀ ਡੇਵਿਡ ਸਾਵੇਜ ਨੂੰ ਅਮਰੀਕੀ ਪੁਲਿਸ ਵੱਲੋਂ ਗ੍ਰਿਫਤਾਰ ਵੀਕ ਕੀਤਾ ਗਿਆ ਸੀ ਅਤੇ ਉਨ੍ਹਾਂ ਉਪਰ ਉਨਾਆਇਲ ਸਬੰਧੀ ਰਿਸ਼ਵਤਾਂ ਦੇ ਮਾਮਲੇ ਦਰਜ ਕੀਤੇ ਗਏ ਸਨ।
ਆਸਟ੍ਰੇਲੀਆਈ ਫੈਡਰਲ ਪੁਲਿਸ ਨੂੰ ਕੰਪਨੀ ਦੇ ਇੱਕ ਹੋਰ, ਤੀਸਰੇ ਅਧਿਕਾਰੀ -ਪੀਟਰ ਕੋਕਸ, ਜੋ ਕਿ ਕੰਪਨੀ ਦੇ ਏਸ਼ੀਆ ਖੇਤਰ ਵਿਚਾਲੇ ਬਿਜਨਸ ਨਾਲ ਸਬੰਧਤ ਹੈ, ਦੀ ਵੀ ਤਲਾਸ਼ ਹੈ ਜਿਸ ਉਪਰ ਕਿ ਇਰਾਕ ਵਿਚਲੇ ਰਿਸ਼ਵਤਾਂ ਦੇ ਮਾਮਲੇ ਦਰਜ ਕੀਤੇ ਗਏ ਹਨ।

Install Punjabi Akhbar App

Install
×