
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੀਤੇ 2 ਅਕਤੂਬਰ ਨੂੰ ਕਤਰ ਹਵਾਈ ਅੱਡੇ ਉਪਰ ਦੋਹਾ ਤੋਂ ਸਿਡਨੀ ਦੀ ਫਲਾਈਟ ਵਿੱਚ ਔਰਤ ਯਾਤਰੀਆਂ ਨੂੰ ਹੋਈ ਪ੍ਰੇਸ਼ਾਨੀ ਲਈ ਉਥੋਂ ਦੇ ਪ੍ਰਧਾਨ ਮੰਤਰੀ ਅਤੇ ਅੰਦਰੂਨੀ ਮਾਮਲਿਆਂ ਦੇ ਮੰਤਰੀ -ਸ਼ੇਖ਼ ਖ਼ਾਲਿਦ ਬਿਨ ਖਲੀਫ਼ਾ ਬਿਨ ਅਬਦੁਲਾਜ਼ੀਜ਼ ਅਲ ਥਾਨੀ ਵੱਲੋਂ ਏਅਰਪੋਰਟ ਵੱਲੋਂ ਕੀਤੇ ਗਏ ਇਸ ਬੇਵਜਹ ਮੁਹਿੰਮ ਅਤੇ ਗੁਸਤਾਖ਼ੀ ਲਈ ਮੁਆਫੀ ਮੰਗੀ ਗਈ ਹੈ ਅਤੇ ਭਰੋਸਾ ਦਿਵਾਇਆ ਗਿਆ ਹੈ ਕਿ ਅਜਿਹੀ ਕਾਰਵਾਈ ਮੁੜ ਤੋਂ ਦੁਹਾਰਾਈ ਨਹੀਂ ਜਾਵੇਗੀ। ਆਸਟ੍ਰੇਲੀਆਈ ਫੋਰਨ ਮਨਿਸਟਰ ਮੈਰਿਸ ਪਾਈਨ ਵੱਲੋਂ ਇਸ ਦਾ ਸਵਾਗਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਤਰ ਹਵਾਈ ਅੱਡੇ ਉਪਰ ਉਕਤ ਦਿਨ, ਬਾਥਰੂਪ ਅੰਦਰ ਇੱਕ ਨਵਜਨਮੀ ਬੱਚੀ ਮਿਲੀ ਸੀ ਜਿਸ ਕਾਰਨ ਕਤਰ ਹਵਾਈ ਅੱਡੇ ਦੇ ਪ੍ਰਸ਼ਾਸਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ, ਉਸ ਬੱਚੀ ਦੀ ਜਨਮਦਾਤੀ ਨੂੰ ਲੱਭਣ ਖਾਤਰ ਹਵਾਈ ਜਹਾਜ਼ਾਂ ਵਿੱਚ ਮੌਜੂਦ ਔਰਤਾਂ ਦੀ ਗਲਤ ਤਰੀਕਿਆਂ ਦੇ ਨਾਲ ਤਲਾਸ਼ੀ ਲਈ ਸੀ ਅਤੇ ਇਸ ਕਾਰਜ ਦੀ ਹਰ ਤਰਫੋਂ ਨਿੰਦਾ ਹੋਈ ਸੀ। ਉਕਤ ਤਲਾਸ਼ੀ ਅਭਿਆਨ ਅੰਦਰ ਮਾਨਸਿਕ ਪ੍ਰੇਸ਼ਾਨੀ ਝੇਲਣ ਵਾਲੀਟਾਂ ਹੋਰਨਾਂ ਔਰਤਾਂ ਤੋਂ ਇਲਾਵਾ, ਆਸਟ੍ਰੇਲੀਆ ਦੀਆਂ 13 ਮਹਿਲਾਵਾਂ ਵੀ ਸ਼ਾਮਿਲ ਸਨ ਜੋ ਕਿ ਦੋਹਾ ਤੋਂ ਸਿਡਨੀ ਆ ਰਹੀਆਂ ਸਨ।