ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਏ.ਐਫ.ਆਈ.ਸੀ. ਦਾ ਧੰਨਵਾਦ

ਤਾਲੀਬਾਨ ਦੇ ਦੋ ਮੈਂਬਰਾਂ ਵੱਲੋਂ ਆਯੋਜਿਤ ਕੀਤੀ ਗਈ ਆਨਲਾਈਨ ਫੋਰੱਮ ਵਿੱਚ ਭਾਗ ਨਾ ਲੈਣ ਦਾ ਫੈਸਲਾ ਕਰਨ ਦੇ ਤਹਿਤ, ਨਿਊ ਸਾਊਥ ਵੇਲਜ਼ ਸਰਕਾਰ ਨੇ ਆਸਟ੍ਰੇਲੀਆਈ ਫੈਡਰੇਸ਼ਨ ਆਫ ਇਸਲਾਮਿਕ ਕਾਂਸਲਜ਼ (ਏ.ਐਫ.ਆਈ.ਸੀ.) ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਆਸਟ੍ਰੇਲੀਆ ਦੇਸ਼ ਇੱਕ ਬਹੁ-ਸਭਿਅਕ ਜਾਤੀਆਂ ਦਾ ਦੇਸ਼ ਹੈ ਅਤੇ ਇੱਥੇ ਸੰਸਾਰ ਭਰ ਵਿੱਚੋਂ ਹਰ ਧਰਮ, ਜਾਤੀ ਦੇ ਲੋਕ ਪਿਆਰ ਮੁਹੱਬਤ ਅਤੇ ਆਪਸੀ ਭਾਈਚਾਰੇ ਨਾਲ ਰਹਿੰਦੇ ਹਨ ਅਤੇ ਤਾਲੀਬਾਨ ਵੱਲੋਂ ਆਯੋਜਿਤ ਅਜਿਹੇ ਪ੍ਰੋਗਰਾਮਾਂ ਨਾਲ ਦੇਸ਼ ਵਿਚਲੀ ਸ਼ਾਂਤੀ ਭੰਗ ਹੋ ਜਾਣ ਦਾ ਖ਼ਤਰਾ ਪੈਦਾ ਹੁੰਦਾ ਹੈ।
ਜ਼ਿਕਰਯੋਗ ਹੈ ਕਿ ਨਿਊ ਸਾਊਥ ਵੇਲਜ਼ ਸਰਕਾਰ ਨੇ ਮੁਸਲਿਮ ਭਾਈਚਾਰੇ ਦੇ ਉਕਤ ਸੰਗਠਨ ਨੂੰ ਅਜਿਹੇ ਮਾਮਲਿਆਂ ਵਿੱਚ ਆਪਣਾ ਯੋਗਦਾਨ ਨਾ ਪਾਉਣ ਦੀ ਤਾਕੀਦ ਕੀਤੀ ਸੀ ਅਤੇ ਏ.ਐਫ.ਆਈ.ਸੀ. ਨੇ ਸਰਕਾਰ ਦੀ ਉਕਤ ਤਾਕੀਦ ਨੂੰ ਮੰਨ ਲਿਆ ਹੈ ਅਤੇ ਤਾਲੀਬਾਨਾਂ ਵੱਲੋਂ ਆਯੋਜਿਤ ਅਜਿਹੇ ਕਿਸੇ ਵੀ ਸੰਗਠਨ ਜਾਂ ਆਨਲਾਈਨ ਫੋਰੱਮ ਆਦਿ ਵਿੱਚ ਹਾਜ਼ਰੀ ਭਰਨ ਤੋਂ ਕੋਰਾ ਇਨਕਾਰ ਕਰ ਦਿੱਤਾ ਹੈ।

Install Punjabi Akhbar App

Install
×