ਆਸਟ੍ਰੇਲੀਆਈ ਸੰਘੀ ਪੁਲਸ ਵਲੋਂ 275 ਮਿਲੀਅਨ ਡਾਲਰ ਦੀ ‘ਆਈਸ’ ਬਰਾਮਦ

ਬੀਤੇ ਦਿਨੀਂ ਆਸਟ੍ਰੇਲੀਆਈ ਸੰਘੀ ਪੁਲਸ ਨੇ ਇਸ ਸਾਲ ਦੀ ਸਭ ਤੋਂ ਵੱਡੀ ‘ਆਈਸ’ ਖੇਪ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।ਪੁਲਸ ਦੁਆਰਾ ਫੜੀ ਗਈ 275 ਕਿਲੋਗ੍ਰਾਮ ‘ਆਈਸ’ ਪਿਛਲੇ ਮਹੀਨੇ ਚੀਨ ਤੋਂ ਨਿਊਡਲਾਂ ਦੇ ਪੈਕਟਾਂ ਵਿੱਚ ਲੁਕੋ ਕੇ ਕੰਟੇਨਰਾਂ ਰਾਹੀਂ ਮੈਲਬੌਰਨ ਮੰਗਵਾਈ ਗਈ ਸੀ।ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸ ਨਸ਼ਾ ਸਮੱਗਰੀ ਦੀ ਕੀਮਤ 275 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ।

ਪੁਲਸ ਨੇ ਇਸ ਮਾਮਲੇ ਵਿੱਚ ਦੋਸ਼ੀਆਂ ਦੀ ਪੈੜ ਨੱਪਦਿਆਂ ਮੈਲਬੌਰਨ ਦੇ ਕਈ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ।ਪੁਲਸ ਨੇ ਕਾਰਵਾਈ ਕਰਦਿਆਂ ਇਸ ਮਾਮਲੇ ਵਿੱਚ ਸੱਤ ਆਸਟ੍ਰੇਲੀਆਈ ਨਾਗਰਿਕਾਂ ਅਤੇ ਇੱਕ ਮਲੇਸ਼ੀਅਨ ਮੂਲ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।ਇਹਨਾਂ ਦੋਸ਼ੀਆਂ ਦੀ ਉਮਰ 24 ਤੋਂ 32 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ।
ਪੁਲਸ ਨੇ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਜ਼ਿਕਰਯੋਗ ਹੈ ਕਿ ਪੁਲਸ ਵਲੋਂ ਖੁਫੀਆਂ ਏਜੰਸੀਆਂ ਦੇ ਸਹਿਯੋਗ ਨਾਲ ਨਸ਼ੇ ਦੇ ਵਪਾਰੀਆਂ ਦਾ ਪਰਦਾਫਾਸ਼ ਕਰਨ ਲਈ ਕਈ ਮਹੀਨਿਆਂ ਤੋਂ ਮੁਹਿੰਮ ਛੇੜੀ ਹੋਈ ਸੀ ਤੇ ਇਸ ਕਾਰਵਾਈ ਦੌਰਾਨ ਪੁਲਸ ਨੂੰ ਕਈ ਅਹਿਮ ਸੁਰਾਗ ਹਾਸਿਲ ਹੋਏ ਹਨ।

(ਮੈਲਬੌਰਨ,ਮਨਦੀਪ ਸਿੰਘ ਸੈਣੀ)

mandeepsaini@live.in

Install Punjabi Akhbar App

Install
×