ਆਸਟ੍ਰੇਲੀਆਈ ਉਘੀ ਫੈਸ਼ਲ ਡਿਜ਼ਾਈਨਰ ਕਾਰਲਾ ਜਾਂਮਪਟੀ ਦਾ 78 ਸਾਲਾਂ ਦੀ ਉਮਰ ਵਿੱਚ ਅਕਾਲ ਚਲਾਣਾ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆਈ ਉਘੀ ਫੈਸ਼ਲ ਡਿਜ਼ਾਈਨਰ ਕਾਰਲਾ ਜਾਂਮਪਟੀ ਜਿਸਨੂੰ ਕਿ ਬੀਤੇ ਹਫ਼ਤੇ ਓਪੇਰਾ ਪ੍ਰੀਮੀਅਰ ਵਿੱਚ ਗਿਰ ਜਾਣ ਕਾਰਨ ਸਿਡਨੀ ਦੇ ਸੇਂਟ ਵਿੰਨਸੈਂਟਸ ਹਸਪਤਾਲ ਵਿੱਚ ਇਲਾਜ ਵਾਸਤੇ ਭਰਤੀ ਕਰਵਾਇਆ ਗਿਆ ਸੀ, ਅੱਜ ਸਵੇਰੇ ਅਕਾਲ ਚਲਾਣਾ ਕਰ ਗਏ ਹਨ। ਉਹ 78 ਸਾਲਾਂ ਦੇ ਸਨ ਅਤੇ ਆਪਣੀ ਜ਼ਿੰਦਗੀ ਅਤੇ ਕੈਰੀਅਰ ਦੌਰਾਨ ਉਨ੍ਹਾਂ ਨੇ ਦੁਨੀਆਂ ਦੀਆਂ ਮਹਾਨ ਹਸਤੀਆਂ ਲਈ ਕੱਪੜੇ ਆਦਿ ਡਿਜ਼ਾਈਨ ਕੀਤੇ ਸਨ।
ਅਸਲ ਵਿੱਚ ਬੀਤੇ ਹਫ਼ਤੇ ਲਾ ਟਰੇਵਿਆਟਾ ਵਿਖੇ ਉਦਘਾਟਨ ਸਮਾਰੋਹ ਵਿੱਚ ਉਹ ਮਹਿਜ਼ ਦੋ ਪੌੜੀਆਂ ਤੋਂ ਥੱਲੇ ਡਿੱਗ ਪਏ ਸਨ ਅਤੇ ਬੀਤੇ ਦਿਨਾਂ ਤੋਂ ਹਸਪਤਾਲ ਅੰਦਰ ਜ਼ੇਰੇ ਇਲਾਜ ਸਨ।
ਇਟਲੀ ਵਿੱਚ ਸਾਲ 1942 ਨੂੰ ਜਨਮੀ ਜਾਂਮਪਟੀ ਮਹਿਜ਼ 9 ਸਾਲਾਂ ਦੀ ਹੀ ਸੀ ਜਦੋਂ ਉਹ ਆਸਟ੍ਰੇਲੀਆ ਆ ਗਈ ਅਤੇ ਮਹਿਜ਼ 24 ਸਾਲਾਂ ਦੀ ਉਮਰ ਵਿੱਚ ਹੀ ਉਸਨੇ ਫੈਸ਼ਨ ਦੀ ਦੁਨੀਆਂ ਅੰਦਰ ਆਪਣਾ ਨਾਮ ਸਥਾਪਤ ਕਰ ਲਿਆ ਸੀ।
ਸ੍ਰੀਮਤੀ ਜਾਂਮਪਟੀ ਆਪਣੇ ਪਿੱਛੇ ਆਪਣੇ ਤਿੰਨ ਬੱਚੇ ਐਲਕਜ਼ੈਂਡਰ ਸ਼ੂਮੈਨ, ਬਿਆਂਕਾ ਸਪੈਂਡਰ ਅਤੇ ਅਲੈਗਰਾ ਸਪੈਂਡਰ ਅਤੇ ਅੱਗੇ ਇਨ੍ਹਾਂ ਬੱਚਿਆਂ ਦੇ ਵੀ 9 ਬੱਚੇ ਛੱਡ ਗਏ ਹਨ ਜੋ ਕਿ ਇਸ ਸਮੇਂ ਵਿਛੋੜੇ ਕਾਰਨ ਦੁੱਖ ਦੀ ਘੜੀ ਅਤੇ ਸਦਮੇ ਵਿੱਚ ਹਨ।
ਜ਼ਿਕਰਯੋਗ ਇਹ ਵੀ ਹੈ ਕਿ ਸ੍ਰੀਮਤੀ ਜਾਂਮਪਟੀ ਅਦਾਰਾ ਐਸ.ਬੀ.ਐਸ. ਦੀ ਚੇਅਰ ਪਰਸਨ ਵੀ ਰਹੇ ਹਨ ਅਤੇ ਉਨ੍ਹਾਂ ਨੇ 1999 ਤੋਂ 2009 ਤੱਕ ਲਗਾਤਾਰ 10 ਸਾਲ ਆਪਣੀ ਭੂਮਿਕਾ ਨਿਭਾਈ ਹੈ।

Install Punjabi Akhbar App

Install
×