
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਅੰਟਾਰਕਟਿਕਾ ਵਿੱਚ ਖੋਜੀ ਆਸਟ੍ਰੇਲੀਆਈ ਖੋਜੀ ਦਲ਼ ਦਾ ਇੱਕ ਖੋਜਕਾਰ ਵਿਗਿਆਨੀ -ਜੋ ਕਿ ਬਿਮਾਰੀ ਦੀ ਹਾਲਤ ਵਿੱਚ ਡੇਵਿਸ ਖੋਜ ਕੇਂਦਰ ਵਿੱਚ ਪਿਆ ਸੀ ਉਪਰ ਜਦੋਂ ਇੱਕ ਚੀਨੀ ਆਈਸ-ਬਰੇਕਰ ਦੀ ਨਜ਼ਰ ਵਿੱਚ ਆਇਆ ਤਾਂ ਉਸਨੇ ਤੁਰੰਤ ਐਕਸ਼ਨ ਦੀ ਕਾਰਵਾਈ ਕਰਦਿਆਂ ਹਰ ਪਾਸੇ ਇਤਲਾਹ ਦਿੱਤੀ ਅਤੇ ਡੇਵਿਸ ਤੋਂ 40 ਕਿਲੋ ਮੀਟਰ ਦੂਰੀ ਉਪਰ ਇੱਕ ਅਮਰੀਕੀ ਏਅਰਕਰਾਫਟ ਦੇ ਉਤਰਨ ਵਾਸਤੇ ਤੁਰੰਤ ਸਕਾਈਵੇਅ ਬਣਾਇਆ। ਇਸ ਦੌਰਾਨ, ਅਮਰੀਕੀ ਏਅਰਕਰਾਫਟ ਬੈਸਲਰ ਨੂੰ ਤਿਆਰ ਕੀਤਾ ਗਿਆ ਅਤੇ ਇਸ ਨੇ ਤੁਰੰਤ ਮੈਕਮੁਰਡੋ ਖੋਜ ਕੇਂਦਰ ਤੋਂ ਆਸਟ੍ਰੇਲੀਆ ਦੇ ਵਿਲਕਿਨਜ਼ ਏਅਰੋਡਰਮ ਤੱਕ 2200 ਕਿ. ਮੀਟਰ ਦੀ ਉਡਾਣ ਭਰ ਕੇ, ਕੈਸੇ ਸਟੇਸ਼ਨ ਦੇ ਨਜ਼ਦੀਕ ਤੋਂ ਆਸਟ੍ਰੇਲੀਆਈ ਡਾਕਟਰ ਨੂੰ ਚੁੱਕਿਆ ਅਤੇ ਮੁੜ ਤੋਂ ਵਿਲਕਿਨਜ਼ ਤੋਂ ਡੇਵਿਸ ਤੱਕ 2800 ਕਿ. ਮੀਟਰ ਦੀ ਉਡਾਣ ਭਰ ਕੇ ਬਿਮਾਰ ਖੋਜੀ ਵਿਗਿਆਨੀ ਦੀ ਸਹਾਇਤਾ ਲਈ ਪਹੁੰਚ ਗਿਆ। ਫੇਰ ਆਸਟ੍ਰੇਲੀਆਈ ਏਅਰ ਬਸ ਏ319 ਦੀ ਸਹਾਇਤਾ ਨਾਲ ਮਰੀਜ਼ ਨੂੰ ਵਿਲਕਿਨਜ਼ ਤੋਂ ਚੁੱਕ ਕੇ ਦਿਸੰਬਰ ਦੀ 24 ਤਾਰੀਖ ਨੂੰ ਹੋਬਾਰਟ ਵਿਖੇ ਪਹੁੰਚਾਇਆ ਗਿਆ। ਇਸ ਆਪ੍ਰੇਸ਼ਨ ਵਿੱਚ ਕੁੱਲ 5 ਦਿਨਾਂ ਦਾ ਸਮਾਂ ਲੱਗਿਆ ਪਰੰਤੂ ਸਮਾਂ ਰਹਿੰਦਿਆਂ ਆਸਟ੍ਰੇਲੀਆਈ ਵਿਗਿਆਨੀ ਨੂੰ ਸਹੀ ਅਤੇ ਉਪਯੁਕਤ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਗਈ। ਮਰੀਜ਼ ਦੇ ਕੋਵਿਡ-19 ਤੋਂ ਸਥਾਪਿਤ ਹੋਣ ਦੇ ਤਾਂ ਕੋਈ ਪ੍ਰਮਾਣ ਨਹੀਂ ਹਨ ਪਰੰਤੂ ਪੂਰੀ ਜਾਣਕਾਰੀ ਦਾ ਇੰਤਜ਼ਾਰ ਹੀ ਕੀਤਾ ਜਾ ਰਿਹਾ ਹੈ। ਇਸ ਵਾਸਤੇ ਕਿਉਂਕਿ ਮੌਸਮ ਵੀ ਖੁਸ਼ਗਵਾਰ ਸੀ ਤਾਂ ਇਸ ਸਾਰੇ ਆਪ੍ਰੇਸ਼ਨ ਲਈ ਬੇਸ਼ੱਕ 5 ਦਿਨਾਂ ਦਾ ਸਮਾਂ ਲੱਗਿਆ ਪਰੰਤੂ ਮਰੀਜ਼ ਨੂੰ ਮੈਡੀਕਲ ਸਹਾਇਤਾ ਨਿਰਵਿਘਨ ਮਿਲ ਗਈ ਇਸ ਵਾਸਤੇ ਹਰ ਕੋਈ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹੈ।