ਇਕ ਕਰੋੜ 50 ਲੱਖ  ਭਾਰਤੀਆਂ ਵਲੋਂ ਨਿਭਾਈ ਜਾਵੇਗੀ ਖਾਸ ਭੂਮਿਕਾ ਅੱਜ ਆਸਟ੍ਰੇਲੀਆ ‘ਚ ਨਵੀਂ ਸਰਕਾਰ ਦੀ ਹੋਵੇਗੀ ਚੋਣ  

IMG_9526

ਆਸਟ੍ਰੇਲੀਆ ‘ਚ ਅੱਜ ਭਾਵ ਸ਼ਨੀਵਾਰ ਨੂੰ ਹੋਣ ਵਾਲੀਆਂ ਚੋਣਾਂ ਵਿਚ ਲਗਭਗ ਇਕ ਕਰੋੜ 50 ਲੱਖ ਤੋਂ ਵਧ ਲੋਕ ਆਪਣੇ ਪਸੰਦ ਦੇ ਉਮੀਦਵਾਰ ਦੀ ਚੋਣ ਕਰਨਗੇ। ਮੁੱਖ ਮੁਕਾਬਲਾ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਅਤੇ ਵਿਰੋਧੀ ਧਿਰ ਦੇ ਬਿੱਲ ਸ਼ਾਰਟਨ ਵਿਚਕਾਰ ਹੈ ਜੋ ਦੇਸ਼ ਦਾ ਪੰਜਵਾਂ ਪ੍ਰਧਾਨ ਮੰਤਰੀ ਬਣਨ ਲਈ ਕੋਸ਼ਿਸ਼ਾਂ ਕਰ ਰਹੇ ਹਨ। ਇਸ ਵਾਰ 55 ਤੋਂ ਵਧੇਰੇ ਰਾਜਨੀਤਕ ਦਲਾਂ ਦੇ ਭਾਰਤੀ ਮੂਲ ਦੇ 5 ਉਮੀਦਵਾਰਾਂ ਸਮੇਤ 1600 ਤੋਂ ਵਧ ਉਮੀਦਵਾਰ ਚੋਣਾਂ ਦੇ ਮੈਦਾਨ ਵਿਚ ਹਨ।
ਜ਼ਿਕਰਯੋਗ ਹੈ ਕਿ ਆਸਟਰੇਲੀਆ ਦੀ 2011 ਦੀ ਮਰਦਮਸ਼ੁਮਾਰੀ ਮੁਤਾਬਕ ਭਾਰਤੀ ਪਿਛੋਕੜ ਵਾਲਿਆਂ ਦੀ ਆਬਾਦੀ 3,90,894 ਹੈ। ਇਨ੍ਹਾਂ ‘ਚੋਂ ਭਾਰਤ ਵਿੱਚ ਜੰਮੇ ਵਿਅਕਤੀਆਂ ਦੀ ਗਿਣਤੀ 2,95,362 ਸੀ। ਸੂਤਰਾਂ ਮੁਤਾਬਕ ਇੱਥੇ ਭਾਰਤੀਆਂ ਦੀ ਗਿਣਤੀ ਛੇ ਲੱਖ ਹੈ ਅਤੇ ਇਨ੍ਹਾਂ ‘ਚੋਂ ਦੋ ਲੱਖ ਪੰਜਾਬੀ ਦੱਸੇ ਜਾ ਰਹੇ ਹਨ।ਇਸਦਾ ਸਿੱਧਾ ਮਤਲਬ ਹੈ ਕਿ ਇਨ੍ਹਾਂ ਵੋਟਾਂ ‘ਚ ਭਾਰਤੀਆਂ ਵਲੋਂ ਵੀ ਵਿਸ਼ੇਸ਼ ਭੂਮਿਕਾ ਨਿਭਾਈ ਜਾਵੇਗੀ।
ਪ੍ਰਧਾਨ ਮੰਤਰੀ ਟਰਨਬੁਲ ਨੇ ਕਿਹਾ ਕਿ ਉਹ ਮੁੜ ਪ੍ਰਧਾਨ ਮੰਤਰੀ ਬਣਨ ਲਈ ਕੋਸ਼ਿਸ਼ ਕਰ ਰਹੇ ਹਨ। ਟਰਨਬੁਲ ਨੇ ਇਸ ਸਾਲ ਅਪ੍ਰੈਲ ਵਿਚ ਦੋਹਾਂ ਸਦਨਾਂ ਨੂੰ ਭੰਗ ਕਰਨ ਦੀ ਘੋਸ਼ਣਾ ਕੀਤੀ ਸੀ, ਜਿਸ ਮਗਰੋਂ 8 ਹਫਤਿਆਂ ਤਕ ਚੋਣ ਪ੍ਰਚਾਰ ਚੱਲਦਾ ਰਿਹਾ। ਚੋਣਾਂ ਲਈ ਕੁੱਲ 7,000 ਮਤਦਾਨ ਕੇਂਦਰ ਸਥਾਪਤ ਕੀਤੇ ਗਏ। ਆਖਰੀ ਫੈਸਲਾ ਜਨਤਾ ਦੇ ਹੱਥ ਹੈ। ਇਨ੍ਹਾਂ ਚੋਣਾਂ ਵਿਚ 45ਵੀਂ ਸੰਸਦ ਦੇ ਹੇਠਲੇ ਸਦਨ ਦੇ 150 ਮੈਂਬਰਾਂ ਸਮੇਤ ਦੋਹਾਂ ਸਦਨਾਂ ਦੇ ਕੁੱਲ 226 ਮੈਂਬਰਾਂ ਦੀ ਚੋਣ ਕੀਤੀ ਜਾਵੇਗੀ।

Install Punjabi Akhbar App

Install
×