ਦੇਸ਼ ਅੰਦਰ ਕੋਵਿਡ-19 ਵੈਕਸੀਨ ਦੇ ਵਿਤਰਣ ਵਿੱਚ ਆਸਟ੍ਰੇਲੀਆਈ ਡਿਫੈਂਸ ਫੋਰਸ ਦੇ ਅਫ਼ਸਰਾਂ ਦੀ ਸ਼ਮੂਲੀਅਤ

(ਲੈਫਟੀਨੈਂਟ ਜਨਰਲ ਜੋਹਨ ਫਰੀਵਨ – inset)

ਦੇਸ਼ ਅੰਦਰ ਕੋਵਿਡ-19 ਵੈਕਸੀਨ ਨੂੰ ਜਨਤਕ ਤੌਰ ਤੇ ਸਹੀ ਸਮੇਂ ਅੰਦਰ ਲੋਕਾਂ ਨੂੰ ਲਗਾਉਣ ਆਦਿ ਦੇ ਕਾਰਜਾਂ ਵਿੱਚ ਹੋ ਰਹੀ ਦੇਰੀ ਦੇ ਮਾਹੌਲ ਨੂੰ ਬਦਲਣ ਵਾਸਤੇ ਫੈਡਰਲ ਸਰਕਾਰ ਵੱਲੋਂ ਇਸ ਕੰਮ ਲਈ ਆਸਟ੍ਰੇਲੀਆਈ ਡਿਫੈਂਸ ਫੋਰਸ ਦੀ ਮਦਦ ਲਈ ਜਾ ਰਹੀ ਹੈ ਅਤੇ ਇਸ ਵਾਸਤੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਵੱਲੋਂ ਇਸੇ ਮਹੀਨੇ ਦੇ ਸ਼ੁਰੂ ਵਿੱਚ, ਲੈਫਟੀਨੈਂਟ ਜਨਰਲ ਜੋਹਨ ਫਰੀਵਨ ਨੂੰ ਨਵਾਂ ਅਹੁਦਾ ਸੌਂਪ ਕੇ ਇਸ ਆਪ੍ਰੇਸ਼ਨ ‘ਸ਼ੀਲਡ’ ਦੀ ਤਰਜਮਾਨੀ ਲਈ ਸਥਾਪਿਤ ਵੀ ਕੀਤਾ ਗਿਆ ਹੈ।
ਆਸਟ੍ਰੇਲੀਆਈ ਮੈਡੀਕਲ ਐਸੋਸਿਏਸ਼ਨ ਦੇ ਪ੍ਰਧਾਨ ਡਾ. ਉਮਰ ਖੁਰਸ਼ੀਦ ਨੇ ਫੈਡਰਲ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ।
ਸਿਹਤ ਮੰਤਰੀ ਗਰੈਗ ਹੰਟ ਨੇ ਵੀ ਕਿਹਾ ਕਿ ਏ.ਡੀ.ਐਫ., ਸਰਕਾਰ ਦਾ ਇੱਕ ਬਿਹਤਰੀਨ ਸੌਮਾ ਹੈ ਜਿਸ ਨਾਲ ਕਿ ਬਾਹਰੀ ਦੁਸ਼ਮਣ ਤੋਂ ਬਚਾਅ ਦੇ ਨਾਲ ਨਾਲ ਦੇਸ਼ ਅੰਦਰ ਕੁਦਰਤੀ ਆਫ਼ਤਾਵਾਂ ਆਦਿ ਨਾਲ ਨਜਿੱਠਣ ਅਤੇ ਉਸ ਸਮੇਂ ਮੁਸੀਬਤ ਵਿੱਚ ਫਸੇ ਲੋਕਾਂ ਦੀ ਜਾਨ ਬਚਾਉਣ ਵਿੱਚ ਬਹੁਤ ਵਧੀਆ ਕਾਰਗੁਜ਼ਾਰੀ ਨਿਭਾਉਂਦਾ ਹੈ ਅਤੇ ਇਸ ਵਾਸਤੇ ਦੇਸ਼ ਦਾ ਹਰ ਨਾਗਰਿਕ, ਏ.ਡੀ.ਐਫ. ਉਪਰ ਮਾਣ ਕਰਦਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks