ਆਸਟ੍ਰੇਲੀਆਈ ਪੁਰਸ਼ਾਂ ਦੀ ਕ੍ਰਿਕਟ ਟੀਮ ਦੇ ਕੋਚ -ਐਂਡ੍ਰਿਊ ਮੈਕ ਡਾਨਲਡ ਦੀ ਕਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ। ਉਨ੍ਹਾਂ ਨੂੰ 7 ਦਿਨਾਂ ਲਈ ਆਈਸੋਲੇਸ਼ਨ ਵਿੱਚ ਭੇਜ ਦਿੱਤਾ ਗਿਆ ਹੈ।
ਫਰਵਰੀ ਦੇ ਮਹੀਨੇ ਵਿੱਚ ਕੋਚ ਜਸਟਿਨ ਲੈਂਗਰ ਸੇਵਾ ਮੁੱਕਤ ਹੋ ਗਏ ਸਨ ਤਾਂ ਉਸ ਤੋਂ ਬਾਅਦ ਐਂਡ੍ਰਿਊ ਨੂੰ ਟੀਮ ਦਾ ਕੋਚ ਥਾਪਿਆ ਗਿਆ ਸੀ। ਹੁਣ ਅੱਜ, ਆਸਟ੍ਰੇਲੀਆਈ ਟੀਮ ਸ੍ਰੀ ਲੰਕਾ ਦੇ ਦੌਰੇ ਤੇ ਵੀ ਜਾ ਰਹੀ ਹੈ। ਇਸ ਵਾਸਤੇ ਸਹਾਇਕ ਕੋਚ ਮਾਈਕਲ ਡੀ ਵੈਨੂਟੋ ਦੀ ਸਰਪ੍ਰਸਤੀ ਹੇਠ ਟੀਮ ਨੂੰ ਕੋਲੰਬੋ ਵਿਖੇ ਹੋ ਰਹੇ 20-20 ਮੈਚਾਂ ਲਈ ਭੇਜਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆਈ ਪੁਰਸ਼ਾਂ ਦੀ ਟੀਮ ਨੇ ਜਦੋਂ ਪਾਕਿਸਤਾਨ ਦੀ ਕ੍ਰਿਕਟ ਟੀਮ ਨੂੰ 1-0 ਤੇ ਹਰਾ ਕੇ ਟੈਸਟ ਸੀਰੀਜ਼ ਜਿੱਤੀ ਸੀ ਤਾਂ ਐਂਡ੍ਰਿਊ ਨੂੰ ਅਗਲੇ 4 ਸਾਲਾਂ ਵਾਸਤੇ ਆਸਟ੍ਰੇਲੀਆਈ ਪੁਰਸ਼ਾਂ ਦੀ ਕ੍ਰਿਕਟ ਟੀਮ ਦਾ ਕੋਚ ਥਾਪ ਦਿੱਤਾ ਗਿਆ ਸੀ।