ਆਸਟ੍ਰੇਲੀਆ ‘ਚ ਵਰਕਰਾਂ ਨੂੰ ਘੱਟ ਤਨਖਾਹ ਦੇਣ ਤੇ ਮਾਲਕ ਨੂੰ ਲਗਪੱਗ 400,000 ਡਾਲਰ ਦਾ ਭਾਰੀ ਜੁਰਮਾਨਾ

court fine

ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਇੱਕ ਨਾਮੀ ਫ੍ਰੈਚਾਈਜੀ ਕੰਪਨੀ ਦੇ ਏਸ਼ੀਆ ਮੂਲ ਦੇ ਸਟੋਰ ਮਾਲਕ ਨੂੰ ਮਾਣਯੋਗ ਸੰਘੀ ਸਰਕਟ ਅਦਾਲਤ ਵਲੋ 12 ਵਰਕਰਾਂ ਨੂੰ ਆਸਟ੍ਰੇਲੀਆ ਦੇ ਕਾਨੂਨੀ ਮਾਪਦੰਡ ਤੋ ਘੱਟ ਉਜਰਤ ਤੇ ਕੰਮ ਕਰਵਾਉਣ, ਰਿਕਾਰਡ ਵਿਚ ਹੇਰਾਫੇਰੀ ਕਰਨ ਤੇ ਇੰਸਪੈਕਟਰ ਨੂੰ ਗਲਤ ਰਿਕਾਰਡ ਪੇਸ਼ ਕਰਨ ਆਦਿ ਦੇ ਦੋਸ਼ਾਂ ਦੇ ਅਧੀਨ ਲਗਪੱਗ 400,000 ਡਾਲਰ ਦਾ ਭਾਰੀ ਜੁਰਮਾਨਾ ਕੀਤਾ ਗਿਆ ਹੈ ਜਿਸ ਵਿਚ ਮਾਲਕ ਨੂੰ 68058 ਡਾਲਰ ਤੇ ਉਸਦੀ ਕੰਪਨੀ ਨੂੰ 340,290 ਡਾਲਰ ਦਾ ਜੁਰਮਾਨਾ ਕਰਕੇ ਦੋਸ਼ੀ ਪਾਇਆ ਗਿਆ ਹੈ ਫੇਅਰ ਵਰਕ ਵਿਭਾਗ ਵਲੋ ਹੂਣ ਤੱਕ ਕਰਵਾਇਆ ਗਿਆ ਸਭ ਤੋ ਵੱਡੀ ਜੁਰਮਾਨਾ ਰਾਸ਼ੀ ਹੈ। ਮਾਣਯੋਗ ਅਦਾਲਤ ਵਲੋ ਵਰਕਰਾ ਦੀ ਬਕਾਇਆਂ ਰਾਸ਼ੀ ਤੁਰੰਤ ਵਾਪਸ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ।ਇਥੇ ਇਹ ਵੀ ਵਰਣਨਯੋਗ ਹੈ ਕਿ ਆਏ ਦਿਨ ਕਾਰੋਬਾਰੀਆਂ ਵਲੋਂ ਇੱਥੇ ਪੜਨ ਆਏ ਹੋਏ ਵਿਦੇਸ਼ੀ ਵਰਕਰਾਂ ਨੂੰ ਘੱਟ ਤੋ ਘੱਟ ਉਜਰਤ ਦੇ ਕੇ ਉਨ੍ਹਾ ਦਾ ਆਰਥਿਕ ਤੇ ਮਾਨਸਿਕ ਤੋਰ ਤੇ ਭਾਰੀ ਸ਼ੋਸ਼ਣ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ ਜੋ ਕਿ ਮਾਣਯੋਗ ਅਦਾਲਤ ਵਲੋ ਅਜਿਹੇ ਕਾਰੋਬਾਰੀਆ ਨੂੰ ਦੋਸ਼ੀ ਸਾਬਤ ਹੋਣ ਤੇ ਸਖਤ ਸਜ਼ਾ ਤੇ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪੈਦਾ ਹੈ।ਇਸ ਤਰਾਂ ਜੇਕਰ ਕਿਸੇ ਵੀ ਕਾਰੋਬਾਰ ਤੇ ਕਿਸੇ ਵੀ ਵਰਕਰ ਦਾ ਆਰਥਿਕ ਜਾ ਮਾਨਸਿਕ ਤੋਰ ਤੇ ਸ਼ੋਸ਼ਣ ਕੀਤਾ ਜਾਦਾ ਹੈ ਤਾ ਉਹ ਫੇਅਰ ਵਰਕ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ।

(ਸੁਰਿੰਦਰ ਪਾਲ ਖੁਰਦ)

spsingh997@yahoo.com.au

Install Punjabi Akhbar App

Install
×