ਆਸਟ੍ਰੇਲੀਆ ਦੀ ਜਨਗਣਨਾ ਅੰਦਰ ਪਹਿਲੀ ਵਾਰੀ ਇਸਤੇਮਾਲ ਹੋਵੇਗਾ ‘ਨਾਨ-ਬਾਇਨਰੀ’ ਵਿਕਲਪ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਦੇਸ਼ ਦੇ ਆਂਕੜਾ ਵਿਭਾਗ ਨੇ, ਦੇਸ਼ ਅੰਦਰ ਦੀ ਜਨ-ਗਣਨਾ ਵਾਸਤੇ ਆਦਮੀ ਅਤੇ ਔਰਤ ਤੋਂ ਇਲਾਵਾ ਇੱਕ ਹੋਰ ਵਿਕਲਪ ਦਾ ਚਲਨ ਪਹਿਲੀ ਵਾਰੀ ਸ਼ੁਰੂ ਕੀਤਾ ਹੈ ਜਿਸ ਨੂੰ ਕਿ ਨਾਨ-ਬਾਇਨਰੀ ਵਿਕਲਪ ਦਾ ਨਾਮ ਦਿੱਤਾ ਗਿਆ ਹੈ ਅਤੇ ਇਹ 2021 ਦੀ ਜਨ-ਗਣਨਾ ਵਿੱਚ ਇਸਤੇਮਾਲ ਕੀਤਾ ਜਾ ਰਿਹਾ ਹੈ। ਦਰਅਸਲ ਇਸਤੋਂ ਪਹਿਲਾਂ ਵੀ ਵਿਭਾਗ ਨੇ 2016 ਅੰਦਰ ਦੀ ਜਨਗਣਨਾ ਮੌਕੇ ਤੇ ‘ਅਦਰ’ ਨਾਮ ਦਾ ਵਿਕਲਪ ਜਾਰੀ ਕੀਤਾ ਸੀ ਪਰੰਤੂ ਆਂਕੜਿਆਂ ਮੁਤਾਬਿਕ ਇਸ ਰਾਹੀਂ ਮਹਿਜ਼ 1,260 ਲੋਕਾਂ ਨੇ ਹੀ ਆਪਣੇ ਆਪ ਨੂੰ ਨਾਮਾਂਕਿਤ ਕੀਤਾ ਅਤੇ ਇਹ ਆਂਕੜਾ, ਕਿਸੇ ਪਾਸਿਉਂ ਵੀ ਮੰਨਣਯੋਗ ਨਹੀਂ ਲੱਗ ਰਿਹਾ ਸੀ। ਇਸ ਵਾਸਤੇ ਵਿਭਾਗ ਨੇ ਇਸ ਵਾਰੀ ਅਜਿਹੇ ਵਿਕਲਪ ਦਿੱਤੇ ਹਨ ਜਿਸ ਰਾਹੀਂ ਕਿ ਆਦਮੀ, ਔਰਤ ਅਤੇ ਨਾਨ-ਬਾਇਨਰੀ ਨੂੰ ਹੀ ਦਰਸਾਇਆ ਜਾਵੇਗਾ। ਇਸ ਤੋਂ ਇਲਾਵਾ ‘ਉਸਦਾ ਜਾਂ ਉਸਦੀ (he/his or his/her)’ ਲਿਖਣ ਦੀ ਬਜਾਏ ਵੀ ‘ਉਹ ਅਤੇ ਉਨ੍ਹਾਂ ਦੇ’ (they or their) ਦਰਸਾਇਆ ਜਾਵੇਗਾ। ਜਿੱਥੇ ਕਿਤੇ ਵੀ ਸੰਭਵ ਹੋ ਸਕਿਆ ਤਾਂ ਵਿਭਾਗ ਇਹ ਵੀ ਪੁੱਛੇਗਾ ਕਿ ਜਨਮ ਦੇ ਸਮੇਂ ਤੇ ਲਿੰਗ ਕੀ ਸੀ (ਪੁਰਸ਼ ਜਾਂ ਇਸਤ੍ਰੀਲਿੰਗ) ਅਤੇ ਬਾਅਦ ਵਿੱਚ ਜੇਕਰ ਇਸਨੂੰ ਬਦਲਿਆ ਗਿਆ ਤਾਂ ਫੇਰ ਇਹ ਮੌਜੂਦਾ ਸਮੇਂ ਅੰਦਰ ਕੀ ਹੈ। ਇਸ ਵਾਸਤੇ ਆਂਕੜਾ ਵਿਭਾਗ ਜਿਹੜਾ ਵਿਕਲਪ ਦੇ ਰਿਹਾ ਹੈ ਉਸ ਵਿੱਚ ਸਾਫ ਸ਼ਬਦਾਂ ਨਾਲ ਲਿਖਿਆ ਜਾਵੇਗਾ -ਜਨਮ ਦੇ ਸਮੇਂ ਦਾ ਲਿੰਗ (sex recorded at birth)। ਅਜਿਹੀਆਂ ਧਾਰਨਾਵਾਂ ਨਾਲ ਆਂਕੜਾ ਵਿਭਾਗ ਦਾ ਮੰਨਣਾ ਹੈ ਕਿ ਦੇਸ਼ ਅੰਦਰਲੀ ਜਨ-ਸੰਖਿਆ ਦਾ ਸਹੀ ਸਹੀ ਮੁਲਾਂਕਣ ਕੀਤਾ ਜਾ ਸਕੇਗਾ।

Install Punjabi Akhbar App

Install
×