ਆਸਟ੍ਰੇਲੀਆ ‘ਚ ਮਰਦਮਸ਼ੁਮਾਰੀ 9 ਅਗਸਤ ਤੱਕ

IMG_0006

 9 ਨੂੰ ਆਸਟ੍ਰੇਲੀਆ ‘ਚ ਮਰਦਮਸ਼ੁਮਾਰੀ ਦਾ ਹੈ ਆਖਰੀ ਦਿਨ। ਇਸ ਸੰਬੰਧੀ ਕਈ ਬੁੱਧੀ-ਜੀਵੀਆਂ ਅਤੇ ਵੱਖੋ ਵੱਖ ਸੰਸਥਾਵਾਂ ਵੱਲੋਂ ਪੰਜਾਬੀ ਭਾਈਚਾਰੇ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਆਸਟ੍ਰੇਲੀਆ ‘ਚ ਮਰਦਮਸ਼ੁਮਾਰੀ ਹਰ 5 ਸਾਲ ਬਾਅਦ ਕਰਵਾਈ ਜਾਂਦੀ ਹੈ। ਮਰਦਮਸ਼ੁਮਾਰੀ ਦੇ ਅਧਾਰ ਤੇ ਲੋਕਾਂ ਦੀ ਗਿਣਤੀ, ਸਭਿਆਚਾਰ, ਧਰਮ, ਆਦਿ ਦਾ ਪਤਾ ਲਗਦਾ ਹੈ। ਇਹਨਾਂ ਤਥਾਂ ਨੂੰ ਧਿਆਨ ‘ਚ ਰੱਖ ਸਰਕਾਰ ਵੱਲੋ ਸਕੂਲਾਂ, ਕਾਲਜਾਂ, ਹਸਪਤਾਲਾਂ ਅਤੇ ਲੋਕਾਂ ਦੀਆ ਬਣਦੀਆਂ ਲੋੜਾਂ ਦੀ ਪਹਿਲ ਹੁੰਦੀ ਹੈ। ਮਰਦਮਸ਼ੁਮਾਰੀ ਸੰਬੰਧੀ ਸ਼ੋਸ਼ਲ ਮਿਡੀਆ ਤੇ ਪੰਜਾਬੀ ਭਾਈਚਾਰੇ ਵੱਲੋਂ ਇਸ ਫ਼ਾਰਮ ਸੰਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਜੋ ਪੰਜਾਬੀਆਂ ਦੀ ਗਿਣਤੀ ਦਾ ਪਤਾ ਲੱਗ ਸਕੇ। ਸਿੱਖ ਸੰਸਥਾਵਾਂ ਤੇ ਬੁੱਧੀ-ਜੀਵੀਆਂ ਵੱਲੋਂ ਸ਼ੋਸ਼ਲ ਮਿਡੀਆ ਤੇ ਅਪੀਲ ਕੀਤੀ ਗਈ ਕਿ ਆਪਣੀ ਮਾਂ ਬੋਲੀ ਪੰਜਾਬੀ ਤੇ ਧਰਮ ਨੂੰ ਪਹਿਲ ਦੇ ਆਧਾਰ ਤੇ ਦਰਜ਼ ਕਰਵਾਉਣ ਜਦ ਕਿ ਫਾਰਮ ‘ਚ ਕੋਈ ਖ਼ਾਸ ਕਾਲਮ ਨਹੀਂ ਹੈ ਪਰ ਫ਼ਾਰਮ ‘ਚ ਹੋਰ ਵੱਖਰੇ ਖ਼ਾਨੇ ‘ਚ ਅਸੀ ਪੰਜਾਬੀ ਭਾਸ਼ਾ ਦਰਜ ਕਰ ਸਕਦੇ ਹਾਂ। ਮਰਦਮਸ਼ੁਮਾਰੀ ‘ਚ ਹਿੱਸਾ ਲੈਣ ਵਾਲੇ ਕੋਲ ਆਸਟ੍ਰੇਲੀਆ ਦਾ ਪ੍ਰਮਾਣਿਤ ਵੀਜ਼ਾ ਹੋਣਾ ਲਾਜ਼ਮੀ ਹੈ।

Install Punjabi Akhbar App

Install
×