‘ਸੈਂਸਸ 2021’ ਬੀਤੀ ਰਾਤ ਤੱਕ ਫਾਰਮ ਨਹੀਂ ਭਰਿਆ… ਕੋਈ ਨਾ ਹੁਣ ਭਰ ਲੋ…. ਨਹੀਂ ਤਾਂ 222 ਡਾਲਰ ਪ੍ਰਤੀ ਦਿਨ ਦਾ ਹੋਵੇਗਾ ਜੁਰਮਾਨਾ

ਬੀਤੇ ਕੱਲ੍ਹ, ਅਗਸਤ ਦੀ 10 ਤਾਰੀਖ ਨੂੰ ਸਮੁੱਚੇ ਆਸਟ੍ਰੇਲੀਆ ਵਿੱਚ ਜਨਗਣਨਾ 2021 ਦਾ ਦੌਰ ਚਲਿਆ ਅਤੇ ਜ਼ਿਆਦਾਤਰ ਲੋਕਾਂ ਨੇ ਇਸ ਵਿੱਚ ਭਾਗ ਲਿਆ। ਪਰੰਤੂ ਆਸਟ੍ਰੇਲੀਆਈ ਆਂਕੜਾ ਵਿਭਾਗ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੇ ਕਿ ਜੇਕਰ ਤੁਸੀਂ ਕਿਸੇ ਕਾਰਨ ਇਸ ਜਨਗਣਨਾ ਵਿੱਚ ਭਾਗ ਨਹੀਂ ਲੈ ਸਕੇ ਤਾਂ ਕੋਈ ਗੱਲ ਨਹੀਂ, ਜਨਗਣਨਾ ਦਾ ਦੌਰ ਇੱਕ ਹਫ਼ਤੇ ਲਈ ਹੋਰ ਜਾਰੀ ਹੈ… ਜਾਰੀ ਹੈ… ਅਤੇ ਇਸਦਾ ਫਾਰਮ ਹੁਣ ਵੀ ਭਰਿਆ ਜਾ ਸਕਦਾ ਹੈ। ਕਿਉਂਕਿ ਆਪਣਾ ਉਕਤ ਡਾਟਾ ਨਾ ਭਰਨ ਵਾਲੇ ਨੂੰ ਸਰਕਾਰ ਵੱਲੋਂ 222 ਡਾਲਰ ਪ੍ਰਤੀ ਦਿਨ ਦਾ ਭਾਰੀ ਜੁਰਮਾਨਾ ਵੀ ਦੇਣਾ ਪੈ ਸਕਦਾ ਹੈ।
ਉਕਤ ਵਾਸਤੇ ਸੰਪੂਰਨ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ ਅਤੇ ਅੰਗ੍ਰੇਜ਼ੀ ਤੋਂ ਇਲਾਵਾ 29 ਸਥਾਨਕ ਭਾਸ਼ਾਵਾਂ ਵਿੱਚ ਵੀ ਇਹ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਉਨ੍ਹਾਂ ਇਹ ਵੀ ਕਿਹਾ ਇਸ ਜਨਗਣਨਾ ਵੱਲੋਂ ਰਿਕਾਰਡ ਕੀਤਾ ਗਿਆ ਹੁਣ ਵਾਲਾ ਡਾਟਾ ਜੂਨ 2022 ਵਿੱਚ ਜਨਤਕ ਕਰ ਦਿੱਤਾ ਜਾਵੇਗਾ।

Welcome to Punjabi Akhbar

Install Punjabi Akhbar
×
Enable Notifications    OK No thanks