ਏ.ਸੀ.ਟੀ. ਵਿੱਚ 17 ਸਤੰਬਰ ਤੱਕ ਵਧਿਆ ਲਾਕਡਾਊਨ, ਕਰੋਨਾ ਦੇ 13 ਨਵੇਂ ਮਾਮਲੇ ਦਰਜ

ਅਧਿਕਾਰਿਕ ਤੌਰ ਤੇ ਕੀਤੇ ਗਏ ਖੁਲਾਸੇ ਮੁਤਾਬਿਕ ਆਸਟ੍ਰੇਲੀਆਈ ਕੈਪੀਟਲ ਟੈਰਿਟਰੀ (ਏ.ਸੀ.ਟੀ.) ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 13 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਲਾਕਡਾਊਨ ਨੂੰ ਅਗਲੇ ਮਹੀਨੇ ਦੀ 17 ਤਾਰੀਖ ਤੱਕ ਵਧਾ ਦਿੱਤਾ ਗਿਆ ਹੈ।
ਰਾਜ ਵਿੱਚ ਮੌਜੂਦਾ ਸਮੇਂ ਅੰਦਰ ਕਰੋਨਾ ਨਾਲ ਪੀੜਿਤ ਵਿਅਕਤੀਆਂ ਦੀ ਸੰਖਿਆ 242 ਹੋ ਗਈ ਹੈ ਪਰੰਤੂ ਇਸ ਦੇ ਨਾਲ ਹੀ ਸੰਕੇਤ ਦਿੱਤੇ ਜਾ ਰਹੇ ਹਨ ਕਿ ਆਉਣ ਵਾਲੇ ਵੀਰਵਾਰ ਨੂੰ ਕਰੋਨਾ ਕਾਰਨ ਲਗਾਈਆਂ ਗਈਆਂ ਪਾਬੰਧੀਆਂ ਵਿੱਚ ਕੁੱਝ ਛੋਟਾਂ ਦਿੱਤੀਆਂ ਜਾਣਗੀਆਂ।

Welcome to Punjabi Akhbar

Install Punjabi Akhbar
×
Enable Notifications    OK No thanks