ਦੇਸ਼ ਅੰਦਰ ਅੱਗ ਦੇ ਤਾਂਡਵ ਨੇ ਲਈ ਇੱਕ ਹੋਰ ਫਾਇਰ ਫਾਈਟਰ ਦੀ ਜਾਨ

ਆਸਟ੍ਰੇਲੀਆ ਅੰਦਰ ਪਿਛਲੇ ਸਾਲ ਦੇ ਸਤੰਬਰ ਮਹੀਨੇ ਤੋਂ ਲੱਗੀ ਹੋਈ ਜੰਗਲੀ ਅੱਗ ਲਗਾਤਾਰ ਨੁਕਸਾਨ ਉਪਰ ਨੁਕਸਾਨ ਕਰਦੀ ਜਾ ਰਹੀ ਹੈ। ਇਸ ਵਿੱਚ ਹੁਣ ਤੱਕ ਕਈ ਕੀਮਤੀ ਮਨੁੱਖੀ ਜਾਨਾਂ ਜਾ ਚੁਕੀਆਂ ਹਨ ਅਤੇ ਜੰਗਲੀ ਜਾਨਵਰਾਂ ਦੀਆਂ ਮੌਤਾਂ ਦੀ ਤਾਂ ਗਿਣਤੀ ਹੀ ਕਰੋੜਾਂ ਵਿੱਚ ਹੈ। ਸੈਂਕੜੇ ਰਿਹਾਇਸ਼ੀ ਅਤੇ ਹੋਰ ਪ੍ਰਾਪਰਟੀਆਂ ਸੜ੍ਹ ਕੇ ਸੁਆਹ ਹੋ ਚੁਕੀਆਂ ਹਨ। ਹੁਣ ਤਾਜ਼ੀ ਖ਼ਬਰ ਮੁਤਾਬਿਕ ਵਿਕਟੋਰੀਆ ਦੇ ਓਮੀਉ ਨੇੜੇ, ਬਿਲ ਸਲੇਡ ਨਾਮ ਦਾ ਬਹਾਦੁਰ ਫਾਇਰ ਫਾਈਟਰ -ਜਿਸ ਦੀ ਉਮਰ 60 ਸਾਲ ਸੀ ਅਤੇ ਉਸਨੂੰ ਪਿਛਲੇ ਸਾਲ ਨਵੰਬਰ ਦੇ ਮਹੀਨੇ ਵਿੱਚ ਉਸਦੀਆਂ 40 ਸਾਲ ਦੀਆਂ ਸੇਵਾਵਾਂ ਬਦਲੇ ਸਨਮਾਨਿਤ ਵੀ ਕੀਤਾ ਗਿਆ ਸੀ, ਨੂੰ ਵੀ ਜੰਗਲੀ ਅੱਗ ਨੇ ਆਪਣੇ ਭੇਟ ਲੈ ਲਿਆ ਹੈ।