ਪਾਬੰਦੀਸ਼ੁਦਾ ਤਸਵੀਰਾਂ ਅਤੇ ਫ਼ਿਲਮਾਂ ਸਮੇਤ ਆਸਟ੍ਰੇਲਿਆਈ-ਬ੍ਰਿਟਿਸ਼ ਨਾਗਰਿਕ ਗ੍ਰਿਫ਼ਤਾਰ

news lasara 190525 australian british citizen arrested

(ਬ੍ਰਿਸਬੇਨ 25 ਮਈਇੱਥੇ ਬ੍ਰਿਸਬੇਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਬੀਤੇ ਦਿਨੀਂ ਆਬੂ ਧਾਬੀ ਤੋਂ ਬਿ੍ਰਸਬੇਨ ਪਹੁੰਚੀ ਹਵਾਈ ਉਡਾਣ ‘ਚੋਂ ਇਕ 20 ਸਾਲਾ ਆਸਟ੍ਰੇਲਿਆਈਬ੍ਰਿਟਿਸ਼ ਨਾਗਰਿਕ ਦੇ ਸਮਾਨ ਦੀ ਜਾਂਚ ਦੌਰਾਨ ਉਸਦੇ ਮੋਬਾਇਲ ਫ਼ੋਨ ਅਤੇ ਲੈਪਟੋਪ ‘ਚੋਂ ਬੱਚਿਆਂ ਦੇ ਬਾਲ ਸ਼ੋਸ਼ਣ ਦੀਆ ਪਾਬੰਦੀਸ਼ੁਦਾ ਤਸਵੀਰਾਂ ਅਤੇ ਫ਼ਿਲਮਾਂ ਵੱਡੀ ਗਿਣਤੀ ਵਿਚ ਪ੍ਰਾਪਤ ਹੋਈਆ ਹਨ। ਆਸਟ੍ਰੇਲੀਆਈ ਬਾਰਡਰ ਫੋਰਸ (ਏਬੀਐਫਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਸਮੱਗਰੀ ਪਾਬੰਦੀ ਸ਼ੁਦਾ ਹੈ ਅਤੇ ਕਥਿੱਤ ਵਿਅਕਤੀ ਇਸਨੂੰ ਆਸਟ੍ਰੇਲੀਆ ‘ ਆਯਾਤ ਕਰਨ ਲਈ ਜਿੰਮੇਵਾਰ ਹੈ। ਜਿਸ ਨੂੰ  ਬ੍ਰਿਸਬੇਨ ਮੈਜਿਸਟ੍ਰੇਟ ਕੋਰਟ ਵਿਚ 29 ਮਈ ਨੂੰ ਪੇਸ਼ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਆਸਟ੍ਰੇਲੀਆ ‘ ਬਾਲ ਸ਼ੋਸ਼ਣਦੁਰਵਿਵਹਾਰ ਅਤੇ ਅਸ਼ਲੀਲ ਸਮੱਗਰੀ ਨੂੰ ਆਯਾਤ ਕਰਨ ਬਾਬਤ 10 ਸਾਲ ਦੀ ਕੈਦ ਅਤੇ ਵੱਧ ਤੋਂ ਵੱਧ 5,25,000 ਹਜ਼ਾਰ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਜਿਕਰਯੋਗ ਹੈ ਕਿ ਲੰਘੇ ਮਹੀਨਿਆਂ ਦੌਰਾਨ ਕੌਮਾਂਤਰੀ ਵਿਦਿਆਰਥੀਆਂਸੈਲਾਨੀਆਂ ਸਮੇਤ ਬਹੁਤ ਸਾਰੇ ਲੋਕਾਂ ਨੂੰ ਕਥਿਤ ਤੌਰ ‘ਤੇ ਬਾਲ ਸ਼ੋਸ਼ਣ ਦੀਆਂ ਤਸਵੀਰਾਂ ਤੇ ਫ਼ਿਲਮਾਂ ਨਾਲ ਫੜਿਆ ਜਾ ਚੁੱਕਾ ਹੈ। ਜਿਸ ਦੌਰਾਨ ਉਨ੍ਹਾਂ ਦੇ ਵੀਜ਼ੇ ਰੱਦ ਕਰਉਨ੍ਹਾ ‘ਤੇ ਕਾਨੂੰਨੀ ਕਾਰਵਾਈ ਵੀ ਕੀਤੀ ਗਈ ਹੈ। ਸੂਬਾ ਕੁਈਨਜ਼ਲੈਂਡ ਦੇ ਏਬੀਐਫ ਖੇਤਰੀ ਕਮਾਂਡਰ ਟੈਰੀ ਪ੍ਰਾਇਸ ਨੇ ਕਿਹਾ ਕਿ ਬੱਚਿਆਂ ਦੇ ਸ਼ੋਸ਼ਣ ਦੀ ਸਮੱਗਰੀ ਨੂੰ ਕੋਲ ਰੱਖਣਾ ਆਸਟ੍ਰੇਲੀਆਈ ਕਾਨੂੰਨ ਅਧੀਨ ਬਹੁਤ ਗੰਭੀਰ ਅਪਰਾਧ ਹੈ। ਉਨ੍ਹਾਂ ਨੇ ਕਿਹਾ, “ਬੱਚਿਆਂ ਦੇ ਸ਼ੋਸ਼ਣ ਦਾ ਖਾਤਮਾ ਏਬੀਐਫ ਲਈ ਇਕ ਪ੍ਰਮੁੱਖ ਤਰਜੀਹ ਹੈ ਜੋ ਕਿ ਲੋਕਾਂ ਦੀ ਸਰਹੱਦ ਦੀ ਰਾਖੀ ਕਰਨ ਦੀ ਭੂਮਿਕਾ ਦੇ ਹਿੱਸੇ ਵਜੋਂ ਹੈ।

(ਹਰਜੀਤ ਲਸਾੜਾ)

harjit_las@yahoo.com

Install Punjabi Akhbar App

Install
×