ਨਵਜਾਤ ਬੱਚਿਆਂ (ਜੋ ਰੱਬ ਨੂੰ ਪਿਆਰੇ ਹੋ ਜਾਂਦੇ ਹਨ) ਵਾਲੇ ਮਾਤਾ-ਪਿਤਾ ਵੀ ਦੂਜਿਆਂ ਵਾਂਗ ਹੀ ਛੁੱਟੀਆਂ ਲੈ ਸਕਣਗੇ – ਅਟਾਰਨੀ ਜਨਰਲ ਕ੍ਰਿਸਟਿਨ ਪੋਰਟਰ

(ਐਸ.ਬੀ.ਐਸ.) ਫੈਡਰਲ ਸਰਕਾਰ ਦੇ ਫੈਸਲੇ -ਉਹ ਮਾਤਾ ਪਿਤਾ ਜਿਨਾ੍ਹਂ ਦੇ ਨਵਜਾਤ ਬੱਚਿਆਂ ਦੀ ਮੌਤ ਹੋ ਜਾਂਦੀ ਹੈ ਜਾਂ ਉਹ ਮ੍ਰਿਤ ਅਵਸਥਾ ਵਿੱਚ ਹੀ ਪੈਦਾ ਹੁੰਦੇ ਹਨ, ਉਹ ਲੋਕ ਵੀ ਹੋਰਨਾਂ ਪਰਵਾਰਾਂ ਵਾਂਗ 12 ਮਹੀਨੇ ਦੀ ‘ਅਨਪੇਡ’ ਛੁੱਟੀ ਲੈ ਸਕਣਗੇ ਤਾਂ ਜੋ ਉਨ੍ਹਾਂ ਨੂੰ ਲੱਗੇ ਇਸ ਸਦਮੇ ਵਿੱਚੋਂ ਉਹ ਸਮਾਂ ਰਹਿੰਦੇ ਉਭਰ ਸਕਣ, ਲਈ ਅਟਾਰਨੀ ਜਨਰਲ ਕ੍ਰਿਸਟਿਨ ਪੋਰਟਰ ਨੇ ਸਵਾਗਤ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਫੈਸਲੇ ਨੂੰ ਆਉਣ ਵਿੱਚ ਕਾਫੀ ਸਮਾਂ ਲੱਗ ਗਿਆ ਪਰੰਤੂ ਹੁਣ ਇਸ ਦਾ ਸਵਾਗਤ ਕਰਨਾ ਵੀ ਬਣਦਾ ਹੈ। ਜ਼ਿਕਰਯੋਗ ਹੈ ਕਿ ਇਸ ਸਰਕਾਰੀ ਡਾਟਾ ਮੁਤਾਬਿਕ, ਆਸਟ੍ਰੇਲੀਆ ਅੰਦਰ ਹਰ ਸਾਲ 2,000 ਦੇ ਕਰੀਬ ਬੱਚੇ ਜਨਮਜਾਤ ਮ੍ਰਿਤ ਹੁੰਦੇ ਹਨ। ਅਜਿਹੇ ਮਾਮਲਿਆਂ ਨਾਲ ਸਬੰਧਤ ਫਾਊਂਡੇਸ਼ਨ ਦੀ ਸੀ.ਈ.ਓ. ਲੇਅ ਬਰੈਜ਼ਲਰ ਨੇ ਕਿਹਾ ਇਸ ਫੈਸਲੇ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਕਿਉਂਕਿ ਅਜਿਹੇ ਮਾਪਿਆਂ ਦਾ ਦੁੱਖ ਦਰਦ ਸਮਝਣ ਵਿੱਚ ਕਾਫੀ ਦੇਰੀ ਹੋ ਰਹੀ ਸੀ ਜਿਨ੍ਹਾਂ ਦੇ ਬੱਚੇ ਮ੍ਰਿਤ ਪੈਦਾ ਹੁੰਦੇ ਹਨ ਜਾਂ ਜਨਮ ਦੇ ਨਾਲ ਹੀ ਰੱਬ ਨੂੰ ਪਿਆਰੇ ਹੋ ਜਾਂਦੇ ਹਨ ਅਤੇ ਅਜਿਹੇ ਮਾਪਿਆਂ ਨੂੰ ਇਸ ਸਦਮੇ ਵਿੱਚੋਂ ਨਿਕਲਣ ਵਾਸਤੇ ਸਮਾਂ ਲਗਦਾ ਹੈ ਅਤੇ ਉਹ (ਲੇਅ ਬਰੈਜ਼ਲਰ) ਇਸ ਫੈਸਲੇ ਦਾ ਸਵਾਗਤ ਕਰਦੇ ਹਨ।

Install Punjabi Akhbar App

Install
×