ਆਸਟਰੇਲੀਆਈ ਸੈਨੇਟ ਵਲੋਂ `ਐਂਟੀ-ਪਾਇਰੇਸੀ` ਬਿੱਲ ਪਾਸ

download ban

ਸੋਮਵਾਰ ਨੂੰ ਆਸਟਰੇਲੀਆਈ ਸੈਨੇਟ ਨੇ ਅਹਿਮ ਫੈਸਲਾ ਕਰਦਿਆਂ `ਐਂਟੀ ਪਾਇਰੇਸੀ` ਬਿੱਲ ਪਾਸ ਕੀਤਾ ਹੈ ਜਿਸ ਤਹਿਤ ਇੰਟਰਨੈੱਟ ਤੋਂ ਮੁਫਤ ਡਾਊਨਲੋਡ ਸਮੱਗਰੀ ਮੁਹੱਈਆ ਕਰਵਾਉਣ ਵਾਲੀਆ ਵੈੱਬਸਾਈਟਾਂ ਤੇ ਪਾਬੰਦੀ ਲੱਗ ਸਕਦੀ ਹੈ।ਇਸ ਨਵੇਂ ਕਾਨੂੰਨ ਰਾਹੀ ਅਸਲ ਹੱਕਦਾਰਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਮੁਫਤ ਵਿੱਚ ਮਨੋਰੰਜਕ ਸਮੱਗਰੀ ਉਪਲੱਬਧ ਕਰਵਾਉਣ ਵਾਲੀਆਂ ਵਿਦੇਸ਼ੀ ਵੈੱਬਸਾਈਟਾਂ ਨੂੰ ਬੰਦ ਕਰਵਾਉਣ ਲਈ ਇੰਟਰਨੈੱਟ ਕੰਪਨੀਆਂ ਦੇ ਖਿਲਾਫ ਅਦਾਲਤੀ ਕਾਰਵਾਈ ਕਰਨ ਦੀ ਮਾਨਤਾ ਮਿਲ ਸਕਦੀ ਹੈ।

ਆਸਟਰੇਲੀਆਈ ਦਰਸ਼ਕਾਂ ਲਈ ਇਹ ਫੈਸਲਾ ਮਾਯੂਸ ਕਰਨ ਵਾਲਾ ਹੋਵੇਗਾ ਕਿਉਕਿ ਹੁਣ ਉਹ ਗੈਰ-ਕਾਨੂੰਨੀ ਢੰਗ ਨਾਲ ਫਿਲਮਾਂ,ਸੰਗੀਤ ਅਤੇ ਹੋਰ ਮਨੋਰੰਜਨ ਸਮੱਗਰੀ ਮੁਫਤ ਵਿੱਚ ਡਾਊਨਲੋਡ ਨਹੀ ਕਰ ਸਕਣਗੇ।ਇਸ ਫੈਸਲੇ ਦਾ ਆਸਟਰੇਲੀਆਈ ਟੈਲੀਵਿਜ਼ਨ ਅਤੇ ਸਿਨੇਮਾ ਵਰਗ ਨੇ ਭਰਵਾਂ ਸਵਾਗਤ ਕੀਤਾ ਹੈ ।ਆਸਟਰੇਲੀਆਈ ਗਰੀਨ ਪਾਰਟੀ ਤੇ ਇਸ ਫੈਸਲੇ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਸਰਕਾਰ ਨੂੰ ਵੈੱਬਸਾਈਟਾਂ ਤੇ ਪਾਬੰਦੀਆਂ ਲਗਾਉਣ ਦੀ ਬਜਾਏ ਮਨੋਰੰਜਨ ਸਮੱਗਰੀ ਨੂੰ ਘੱਟ ਲਾਗਤ ਅਤੇ ਸਹੀ ਸਮੇਂ ਤੇ ਦਰਸ਼ਕਾਂ ਤੱਕ ਪਹੁੰਚਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ।

 Mandeep Singh Saini  – Press Reporter

(M)- +61 430 524 500

Install Punjabi Akhbar App

Install
×