ਕੈਲੀ ਮੂਰੇ ਗਿਲਬਰਟ -ਇਰਾਨ ਦੀ ਜੇਲ੍ਹ ਵਿੱਚ ਨਿਕਲਣ ਤੋਂ ਬਾਅਦ ਪਹਿਲੀ ਵਾਰੀ ਹੋਈ ਮੀਡੀਆ ਨੂੰ ਮੁਖ਼ਾਤਿਬ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) 33 ਸਾਲਾਂ ਦੀ ਕੈਲੀ ਮੂਰੇ ਗਿਲਬਰਟ -ਜੋ ਕਿ ਆਸਟ੍ਰੇਲੀਆਈ-ਬ੍ਰਿਟਿਸ਼ ਨਾਗਰਿਕ ਅਤੇ ਪ੍ਰੋਫੈਸਰ ਹਨ ਅਤੇ ਇਰਾਨ ਦੀ ਜੇਲ੍ਹ ਅੰਦਰ 2 ਸਾਲ ਇੱਕ ਕੈਦੀ ਦੀ ਜ਼ਿੰਦਗੀ ਬਿਤਾਉਣ ਤੋਂ ਬਾਅਦ ਬੀਤੇ ਸਾਲ ਨਵੰਬਰ ਵਿੱਚ ਆਸਟ੍ਰੇਲੀਆ ਪਰਤੇ ਸਨ, ਨੇ ਆਸਟ੍ਰੇਲੀਆ ਪਰਤਣ ਤੋਂ ਬਾਅਦ ਸਕਾਈ ਨਿਊਜ਼ ਨੂੰ ਪਹਿਲੀ ਵਾਰੀ ਦਿੱਤੀ ਗਈ ਆਪਣੀ ਇੰਟਰਵਿਊ ਦੌਰਾਨ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ 2018 ਵਿੱਚ ਤੈਹਰਾਨ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਕਿਸ ਤਰ੍ਹਾਂ ਉਨ੍ਹਾਂ ਨੇ ਇਰਾਨ ਦੀਆਂ ਦੋ ਖ਼ਤਰਨਾਕ ਜੇਲ੍ਹਾਂ ਅੰਦਰ 2 ਸਾਲ ਤੋਂ ਵੀ ਜ਼ਿਆਦਾ ਦਾ ਸਮਾਂ ਬਿਤਾਇਆ ਅਤੇ ਕਿਵੇਂ ਕਿਵੇਂ ਉਨ੍ਹਾਂ ਨੂੰ ਹੋਰ ਕੈਦੀਆਂ ਦੇ ਨਾਲ ਨਾਲ ਦਿਮਾਗੀ ਤੌਰ ਉਪਰ ਬਹੁਤ ਜ਼ਿਆਦ ਤਸ਼ੱਦਦ ਸਹਿਣਾ ਪਿਆ ਅਤੇ ਇਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਜੇਲ੍ਹ ਵਿੱਚ ਰਹਿੰਦਿਆਂ ਹੋਇਆਂ, ਪਿੱਛੇ ਜ਼ਿੰਦਗੀ ਵਿੱਚ ਕੀ ਹੋਇਆ ਹੈ ਤਾਂ ਹੋਰ ਵੀ ਦੁੱਖ ਹੋਇਆ ਅਤੇ ਇਸ ਵਿੱਚ ਉਨ੍ਹਾਂ ਦੇ ਪਤੀ ਦੀ ਬਾਵਫਾਈ ਵੀ ਸ਼ਾਮਿਲ ਸੀ।
ਉਨ੍ਹਾਂ ਨੇ ਦੱਸਿਆ ਕਿ ਇਰਾਨ ਦੀਆਂ ਏਜੰਸੀਆਂ ਵੱਲੋਂ ਜੇਲ੍ਹ ਵਿੱਚ ਹੀ ਉਨ੍ਹਾਂ ਨਾ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਗਈ ਅਤੇ ਕਿਹਾ ਗਿਆ ਕਿ ਉਹ ਇਰਾਨ ਦੇ ਜਾਸੂਸੀ ਦਲਾਂ ਵਿੱਚ ਸ਼ਾਮਿਲ ਹੋ ਕੇ ਇਰਾਨ ਵਾਸਤੇ ਜਾਸੂਸੀ ਕਰਨ ਪਰੰਤੂ ਉਹ ਹਰ ਵਾਰੀ ਇਸ ਤੋਂ ਇਨਕਾਰੀ ਰਹੀ ਅਤੇ ਉਹ ਉਸ ਉਪਰ ਹੋਰ ਤੋਂ ਹੋਰ ਤਸ਼ੱਦਦ ਕਰਦੇ ਰਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅਸਲ ਮਕਸਦ ਆਸਟ੍ਰੇਲੀਆ ਵਿਚਲੀ ਜਾਸੂਸੀ ਨਹੀਂ ਸੀ ਸਗੋਂ ਉਹ ਤਾਂ ਉਨ੍ਹਾਂ ਨੂੰ ਮਿਡਲ ਈਸਟ ਦੇ ਦੇਸ਼ਾਂ ਅਤੇ ਜਾਂ ਫੇਰ ਯੂਰੋਪ ਦੇ ਦੇਸ਼ਾਂ ਅਤੇ ਸ਼ਾਇਦ ਅਮਰੀਕਾ ਆਦਿ ਵਰਗੇ ਦੇਸ਼ਾਂ ਵਿੱਚ ਜਾਸੂਸੀ ਲਈ ਨਾਮਜ਼ਦ ਕਰਨਾ ਚਾਹੁੰਦੇ ਸਨ।
ਇਰਾਨ ਦੇ ਮੀਡੀਆ ਨੇ ਇਹ ਵੀ ਨਸ਼ਰ ਕੀਤਾ ਸੀ ਕਿ ਡਾ. ਗਿਲਬਰਟ ਦੀ ਰਿਹਾਈ ਪਿੱਛੇ ਆਸਟ੍ਰੇਲੀਆਈ ਸਰਕਾਰ ਵੱਲੋਂ ਬੰਧੀ ਬਣਾਏ ਗਏ 3 ਇਰਾਨੀ ਮੂਲ ਦੇ ਕੈਦੀਆਂ ਦੀ ਰਿਹਾਈ ਹੋਈ ਹੈ ਪਰੰਤੂ ਆਸਟ੍ਰੇਲੀਆਈ ਸਰਕਾਰ ਨੇ ਇਸ ਬਾਬਤ ਕੋਈ ਪ੍ਰਮਾਣਿਕਤਾ ਵਾਲੀ ਗੱਲ ਤੋਂ ਇਨਕਾਰ ਕੀਤਾ ਹੈ ਪਰੰਤੂ ਇਸ ਗੱਲ ਦੀ ਪੁਸ਼ਟੀ ਥਾਈਲੈਂਡ ਨੇ ਕੀਤੀ ਹੈ ਕਿ ਤਿੰਨ ਇਰਾਨੀਆਂ ਨੂੰ ਛੱਡਿਆ ਤਾਂ ਗਿਆ ਹੈ ਜੋ ਕਿ 2012 ਵਿੱਚ ਇੱਕ ਬੰਬ ਧਮਾਕੇ ਵਾਲੇ ਮਾਮਲੇ ਵਿੱਚ ਕੈਦੀ ਸਨ, ਪਰੰਤੂ ਇਹ ਨਹੀਂ ਕਿਹਾ ਜਾ ਸਕਦਾ ਕਿ ਇਨ੍ਹਾਂ ਨੂੰ ਡਾ. ਗਿਲਬਰਟ ਦੀ ਰਿਹਾਈ ਵੱਜੋਂ ਛੱਡਿਆ ਗਿਆ ਹੈ।

ਆਪਣੀ ਰਿਹਾਈ ਲਈ ਉਨ੍ਹਾਂ ਨੇ ਸਾਰੀਆਂ ਸ਼ਖ਼ਸੀਅਤਾਂ ਅਤੇ ਆਸਟ੍ਰੇਲੀਆਈ ਸਰਕਾਰ ਦਾ ਉਚੇਚੇ ਤੌਰ ਉਪਰ ਧੰਨਵਾਦ ਕੀਤਾ ਅਤੇ ਕਿਹਾ ਕਿ ਪਹਿਲਾਂ ਤਾਂ ਉਨ੍ਹਾਂ ਨੂੰ ਇਸ ਗੱਲ ਦੀ ਨਿਰਾਸ਼ਾ ਹੋਈ ਸੀ ਕਿ ਸਰਕਾਰਾਂ ਉਨ੍ਹਾਂ ਦੀ ਰਿਹਾਈ ਵਾਸਤੇ ਕੋਈ ਉਚਿਤ ਕਦਮ ਨਹੀਂ ਉਠਾ ਰਹੀਆਂ ਪਰੰਤੂ ਬਾਅਦ ਵਿੱਚ ਜਦੋਂ ਖ਼ਬਰਾਂ ਮਿਲਣ ਲੱਗੀਆਂ ਅਤੇ ਉਹ ਹੁਣ ਰਿਹਾ ਹਨ ਤਾਂ ਸਭ ਦਾ ਧੰਨਵਾਦ ਕਰਦੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਜੇਲ੍ਹ ਵਿੱਚ ਰਹਿੰਦਿਆਂ ਸ਼ੁਰੂ ਵਿੱਚ ਉਹ ਬਹੁਤ ਪ੍ਰੇਸ਼ਾਨ ਰਹੇ ਅਤੇ ਫੇਰ ਉਨ੍ਹਾਂ ਨੇ ਇੱਕ ਮੰਤਰ ਅਪਣਾ ਲਿਆ ਅਤੇ ਦੁਹਰਾਉਂਦੇ ਰਹੇ ਕਿ ਉਹ ਆਜ਼ਾਦ ਹਨ…. ਭਾਵੇਂ ਤੁਸੀਂ ਕਿੰਨੀਆਂ ਵੀ ਦੀਵਾਰਾਂ ਵਿੱਚ ਉਨ੍ਹਾਂ ਨੂੰ ਕੈਦ ਕਰ ਲਵੋ… ਪਰੰਤੂ ਉਹ ਆਜ਼ਾਦ ਹਨ ਅਤੇ ਆਜ਼ਾਦ ਹੀ ਰਹਿਣਗੇ।

Install Punjabi Akhbar App

Install
×