ਆਸਟ੍ਰੇਲੀਆਈ ਵਾਈਨ ਦੀ ਸਪਲਾਈ ਚੀਨ ਵਿੱਚ 11% ਤੱਕ ਘਟੀ, 21 ਮਿਲੀਅਨ ਡਾਲਰਾਂ ਦਾ ਘਾਟਾ

ਚੀਨ ਅਤੇ ਆਸਟ੍ਰੇਲੀਆ ਦੀਆਂ ਆਪਣੀ ਕੜਵਾਹਟਾਂ ਕਾਰਨ ਦੇਸ਼ ਦੇ ਕਾਰੋਬਾਰੀਆਂ ਨੂੰ ਆਸਟ੍ਰੇਲੀਆਈ ਵਸਤੂਆਂ ਨੂੰ ਚੀਨ ਵਿੱਚ ਵੇਚਣ ਖਾਤਰ ਕਾਫੀ ਮੁਸ਼ੱਕਤ ਕਰਨੀ ਪੈ ਰਹੀ ਹੈ ਉਥੇ ਹੀ ਚੀਨ ਦੀਆਂ ਲਗਾਤਾਰ ਵੱਧ ਰਹੀਆਂ ਮਨਮਰਜ਼ੀਆਂ ਅਤੇ ਵਾਧੂ ਦੇ ਟੈਕਸਾਂ ਕਾਰਨ, ਵਪਾਰ ਖੇਤਰ ਵਿੱਚ ਹੋਰ ਵੀ ਮਾਰ ਝੱਲਣੀ ਪੈ ਰਹੀ ਹੈ।
ਇਸ ਦਾ ਇੱਕ ਅਸਰ ਆਸਟ੍ਰੇਲੀਆਈ ਵਾਈਨ ਉਪਰ ਵੀ ਪਿਆ ਹੈ ਅਤੇ ਬੀਤੇ ਦਿਨ 30 ਸਤੰਬਰ ਤੱਕ ਦੀ ਰਿਪੋਰਟ ਮੁਤਾਬਿਕ, ਆਸਟ੍ਰੇਲੀਆਈ ਵਾਈਨ ਦਾ ਕਾਰੋਬਾਰ, ਚੀਨ ਅੰਦਰ 11% ਤੱਕ ਥੱਲੇ ਗਿਆ ਹੈ।
ਇਹ ਸਭ ਇਸ ਵਾਸਤੇ ਹੋਇਆ ਹੈ ਕਿ ਚੀਨ ਨੇ ਬੀਤੇ ਦੋ ਸਾਲਾਂ ਦੇ ਸਮਿਆਂ ਅੰਦਰ ਹੀ ਆਸਟ੍ਰੇਲੀਆਈ ਵਾਈਨ ਅਤੇ ਹੋਰ ਅਜਿਹੇ ਉਤਾਦਨਾਂ ਉਪਰ 218% ਤੱਕ ਦੇ ਵਾਧੂ ਦੇ ਟੈਕਸ ਅਤੇ ਖਰਚੇ ਪਾਏ ਹੋਏ ਹਨ। ਇਸ ਕਾਰਨ ਇਸ ਸਾਲ ਇਸ ਖੇਤਰ ਵਿੱਚ ਵਪਾਰ ਗਿਰ ਕੇ 92% ਤੱਕ ਪਹੁੰਚ ਗਿਆ ਹੈ ਜਿਸ ਨਾਲ ਕਿ ਅਰਥ ਵਿਵਸਥਾ ਨੂੰ 21 ਮਿਲੀਅਨ ਡਾਲਰਾਂ ਤੱਕ ਦਾ ਘਾਟਾ ਪਿਆ ਹੋਇਆ ਹੈ।