ਦੇਸ਼ ਵਿੱਚ ਬੇਰੌਜ਼ਗਾਰੀ ਦੀ ਦਰ 4% ਤੇ ਰੁਕੀ -ਆਂਕੜਾ ਵਿਭਾਗ

ਆਸਟ੍ਰੇਲੀਆਈ ਆਂਕੜਾ ਵਿਭਾਗ (Australian Bureau of Statistics (ABS)) ਵੱਲੋਂ ਜਾਰੀ ਕੀਤੇ ਗਏ ਆਂਕੜਿਆਂ ਮੁਤਾਬਿਕ ਦੇਸ਼ ਵਿੱਚਲੀ ਬੇਰੌਜ਼ਗਾਰੀ ਦੀ ਦਰ ਹਾਲ ਦੀ ਘੜੀ ਇੱਕ ਸਮਾਨ ਰੂਪ ਵਿੱਚ ਰੁਕੀ ਹੋਈ ਹੈ ਅਤੇ ਮਾਰਚ ਦੇ ਆਂਕੜੇ ਦਰਸਾਉਂਦੇ ਹਨ ਕਿ 12,000 ਦੀ ਗਿਣਤੀ ਨਾਲ ਇਸ ਦਰ ਵਿੱਚ ਗਿਰਾਵਟ ਵੀ ਆਈ ਹੈ ਪਰੰਤੂ ਇਸ ਦਾ 4% ਤੇ ਰੁਕਣਾ ਬਰਕਰਾਰ ਹੀ ਮੰਨਿਆ ਜਾ ਰਿਹਾ ਹੈ।
ਕੁੱਝ ਕਿਆਸਅਰਾਈਆਂ ਅਜਿਹੀਆਂ ਵੀ ਲਗਾਈਆਂ ਜਾ ਰਹੀਆਂ ਹਨ ਕਿ ਆਉਣ ਵਾਲੇ ਕੁੱਝ ਸਮਿਆਂ ਦੌਰਾਨ ਇਹ 3.9% ਤੱਕ ਵੀ ਆਵੇਗੀ।
ਅਜਿਹੇ ਆਂਕੜੇ ਦੇਸ਼ ਵਿੱਚ ਸਾਲ 1974 ਦੇ ਨਵੰਬਰ ਦੇ ਮਹੀਨੇ ਵਿੱਚ ਦੇਖਣ ਨੂੰ ਮਿਲੇ ਸੀ ਜਦੋਂ ਉਕਤ ਦਰ 3.7% ਤੱਕ ਪਹੁੰਚੀ ਸੀ।

Install Punjabi Akhbar App

Install
×