ਆਸਟੇ੍ਲੀਆ ਕੌਮੀ ਬੇਰੁਜ਼ਗਾਰੀ ਦਰ ਵਿੱਚ ਮਾਮੂਲੀ ਗਿਰਾਵਟ ਆਈ

image-17-03-16-09-16ਆਸਟੇ੍ਲੀਆ ਦੇ ਅੰਕੜਾ ਬਿਊਰੋ ਵੱਲੋਂ ਜਾਰੀ ਰਿਪੋਰਟ ਅਨੁਸਾਰ ਪਿਛਲੇ ਮਹੀਨੇ ਦਰਜ  ਬੇਰੁਜ਼ਗਾਰੀ ਦਰ 5.8 ਫੀਸਦੀ ਵਿੱਚ 0.2 ਫੀਸਦੀ ਅੰਕ ਦੀ ਗਿਰਾਵਟ ਆਈ ਹੈ । ਮੁਕਾਬਲਤਨ ਵੱਡੀ ਗਿਰਾਵਟ ਦੇ ਬਾਵਜੂਦ , ਕੁੱਲ ਰੋਜ਼ਗਾਰ ਵਿੱਚ 300 ਦਾ ਵਾਧਾ ਹੋਇਆ । ਬੇਰੁਜ਼ਗਾਰੀ ਦੀ ਦਰ ਵਿੱਚ ਵੱਡੀ ਗਿਰਾਵਟ ਲੋਕਾਂ ਵੱਲੋਂ ਨੌਕਰੀ ਦੀ ਤਲਾਸ਼ ਵਿੱਚ ਬਾਹਰ ਜਾਕੇ ਕੰਮ ਲੱਭਣਾ ਹੈ । ਇਹ ਗਿਰਾਵਟ 27300 , ਜਿਸ ਵਿੱਚ ਪੂਰਾ ਟਾਇਮ ਕੰਮ ਦੀ ਤਲਾਸ਼ ਕਰ ਰਹੇ ਲੋਕਾਂ  ਦੀ ਗਿਣਤੀ 18200 ਦਰਜ ਕੀਤੀ ਹੈ ।

ਜਦਕਿ ਘੰਟੇ ਕੰਮ ਕਰਨ ਦੀ ਗਿਣਤੀ ਪੂਰਾ-ਟਾਇਮ ਰੋਜ਼ਗਾਰ ਵਿੱਚ ਵਾਧਾ ਹੋਣ ਦੇ ਬਾਵਜੂਦ ਸ਼ਮੂਲੀਅਤ ਦਰ 0.2 ਫੀਸਦੀ ਅੰਕ ਘੱਟ ਹੈ । ਇਹ ਹੈਰਾਨੀਜਨਕ ਅੰਕੜਾ ਜਨਵਰੀ ਮਹੀਨੇ ਦੇ ਨਤੀਜੇ ਦੇ ਬਿਲਕੁਲ ਉਲਟ ਹੈ, ਜਿੱਥੇ ਕੰਮ ਕਰਨ ਦੀ ਲੋਕਾਂ ਦੀ ਗਿਣਤੀ ਘੱਟ ਹੈ, ਪਰ ਬੇਰੁਜ਼ਗਾਰੀ ਦੀ ਦਰ ਵਿੱਚ 0.2 ਫੀਸਦੀ ਅੰਕ ਦਾ ਉਛਾਲ ਆਇਆ ।

ਰਾਜ ਪੱਧਰੀ ਬੇਰੁਜ਼ਗਾਰੀ ਵੇਰਵੇ ਇਸ ਤਰਾਂ ਹਨ , ਪੱਛਮੀ ਆਸਟੇ੍ਲੀਆ ਵਿੱਚ 5.9 ਫੀਸਦੀ ਤੋਂ 6.0 ਫੀਸਦੀ , ਵਿਕਟੋਰੀਆ ਵਿੱਚ 6.0 ਫੀਸਦੀ , ਐਨਐਸਡਬਲਿਯੂ ਕੁਝ ਗਿਰਾਵਟ ਨਾਲ 5.3 ਫੀਸਦੀ , ਦੱਖਣੀ ਆਸਟੇ੍ਲੀਆ 7.7 ਫੀਸਦੀ ਤੋਂ ਘਟਕੇ 6.8 ਫੀਸਦੀ ਰਹਿ ਗਈ । ਤਸਮਾਨੀਆ ਵਿੱਚ 7.0 ਫੀਸਦੀ ਤੱਕ ਪਹੁੰਚ ਗਈ ਹੈ । ਜਦਕਿ ਦੋਨੋ ਪ੍ਰਦੇਸ਼ਕ ਇਲਾਕਿਆਂ ਉੱਤਰੀ ਇਲਾਕਾ ਤੇ ਆਸਟੇ੍ਲੀਅਨ ਰਾਜਧਾਨੀ ਇਲਾਕੇ ਵਿੱਚ ਕ੍ਰਮਵਾਰ 4.3 ਫੀਸਦੀ ਤੇ 4.9 ਫੀਸਦੀ ਬੇਰੁਜ਼ਗਾਰੀ ਦਰ ਦਰਜ ਪਾਈ ।

Install Punjabi Akhbar App

Install
×