ਭਾਰਤ ਅਤੇ ਵੈਨਜੁਅੇਲਾ ਵਿੱਚ ਨੋਟਬੰਦੀ ਤੋਂ ਬਾਅਦ ਹੁਣ ਆਸਟ੍ਰੇਲੀਆ ਵੀ ਇਸੇ ਰਾਹ ਤੇ

australian_dollar_356_0437_356

ਕਾਲੇਧਨ ਨੂੰ ਨੱਥ ਪਾਉਣ ਵਾਸਤੇ ਹੁਣ ਭਾਰਤ ਅਤੇ ਵੈਨਜੁਅੇਲਾ ਤੋਂ ਬਾਅਦ ਆਸਟ੍ਰੇਲੀਆ ਵਰਗਾ ਮੁਲਕ ਵੀ ਨੋਟਬੰਦੀ ਵਾਲੇ ਰਾਹਾਂ ਤੇ ਤੁਰਨ ਲਈ ਤਿਆਰੀ ਕਰ ਰਿਹਾ ਹੈ। ਬੁੱਧਵਾਰ ਨੂੰ ਰੇਡੀਓ ਏ.ਬੀ.ਸੀ. ਨਾਲ ਗੱਲਬਾਤ ਕਰਦਿਆਂ ਰੈਵਿਨਿਊ ਅਤੇ ਫਾਈਨਾਂਸ ਸੇਵਾਵਾਂ ਦੇ ਮੰਤਰੀ ਸ੍ਰੀਮਤੀ ਕੈਲੀ ਓ ਡਾਇਰ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਆਸਟ੍ਰੇਲੀਆ ਵਿੱਚ ਵੀ ਕੁੱਝ ਤਰਾ੍ਹਂ ਦੇ ਕੈਸ਼ ਆਦਾਨ ਪ੍ਰਦਾਨ ਰਾਹੀਂ ਸਰਕਾਰ ਨੂੰ ਬਿਲੀਅਨ ਡਾਲਰਾਂ ਦਾ ਟੈਕਸ ਨਹੀਂ ਦਿੱਤਾ ਜਾਂਦਾ ਅਤੇ ਇਸ ਵਿੱਚ ਸੌ ਦੇ ਡਾਲਰ ਦੀ ਅਹਿਮ ਭੂਮਿਕਾ ਹੁੰਦੀ ਹੈ ਅਤੇ ਇਸ ਰਾਹੀਂ ਆਸਟ੍ਰੇਲੀਆ ਦੀ ਜੀ.ਡੀ.ਪੀ. ਦਾ ਤਕਰੀਬਨ 1.5 ਪ੍ਰਤੀਸ਼ਤ ਹਿੱਸਾ ਸ਼ਾਮਿਲ ਹੈ ਅਤੇ ਦੇਸ਼ ਦੀ ਅਰਥ ਵਿਵਸਥਾ ਨੂੰ ਬੁਰੀ ਤਰਾ੍ਹਂ ਪ੍ਰਭਾਵਿਤ ਕਰਦਾ ਹੈ ਅਤੇ ਵਿਕਾਸ ਕਾਰਜਾਂ ਉਪਰ ਅਸਰ ਵੀ ਪਾਉਂਦਾ ਹੈ। ਸ੍ਰੀਮਤੀ ਡਾਇਰ ਨੇ ਦੱਸਿਆ ਕਿ ਜਦੋਂ ਦੇਖਣ ਵਿੱਚ ਪ੍ਰਤੱਖ ਹੋਵੇ ਕਿ ਪੰਜਾਂ ਡਾਲਰਾਂ ਦੇ ਨੋਟ ਨਾਲੋਂ ਸੌ ਡਾਲਰ ਦਾ ਨੋਟ ਤਿੰਨ ਗੁਣਾ ਜ਼ਿਆਦਾ ਬਾਜ਼ਾਰ ਦੇ ਦਾਇਰੇ ਵਿੱਚ ਹੋਵੇ ਤਾਂ ਇਹ ਸੋਚਣਾ ਬਣਦਾ ਹੀ ਹੈ ਕਿ ਕਿਤੇ ਨਾ ਕਿਤੇ ਦਾਲ ਵਿੱਚ ਕਾਲਾ ਹੈ।

(Kelly O'Dwyer. Picture Lukas CochAAPSourceAAP)
(Kelly O’Dwyer. Picture Lukas CochAAPSourceAAP)

ਅਸਟ੍ਰੇਲੀਆ ਵਿੱਚ ਇਸ ਸਮੇਂ ਤਕਰੀਬਨ ਤਿੰਨ ਸੌ ਮਿਲੀਅਨ ਸੌ ਡਾਲਰ ਦਾ ਨੋਟ ਵਿਵਹਾਰ ਵਿੱਚ ਹੈ ਅਤੇ ਸਾਰੇ ਦੇਸ਼ ਦੀ ਅਰਥ ਵਿਵਸਥਾ ਵਿੱਚ ਤਕਰੀਬਨ 92% ਸੌ ਅਤੇ ਪੰਜਾਹ ਡਾਲਰਾਂ ਦੇ ਨੋਟ ਹਨ। ਆਉਣ ਵਾਲੇ ਸੋਮਵਾਰ ਨੂੰ ਸਾਲ ਦੇ ਅੱਧ ਵਿਚਕਾਰਲੇ ਪੇਸ਼ ਹੋਣ ਵਾਲੇ ਬਜਟ ਵਿੱਚ ਇਹ ਤਜਵੀਜ਼ ਵੀ ਹੈ ਕਿ ਕੇ.ਪੀ.ਐਮ.ਜੀ ਗਲੋਬਲ ਦੇ ਸਾਬਕਾ ਚੇਅਰਮੈਨ ਸ੍ਰੀ ਮਾਈਕਲ ਐਨਡਰਿਊ ਨੂੰ ਕਾਲੇ ਧੰਨ ਦੇ ਖਿਲਾਫ ਕੰਮ ਕਰਨ ਵਾਲੀ ਟਾਸਕਫੋਰਸ ਦੀ ਦੇਖਰੇਖ ਵਾਸਤੇ ਬਾਕਾਇਕਾ ਨਿਯੁਕਤ ਕੀਤਾ ਜਾਵੇ। ਮਿਨਿਸਟਰ ਨੇ ਇਸ ਗੱਲ ਤੇ ਜ਼ੋਰ ਦੇ ਕੇ ਕਿਹਾ ਕਿ ਸੌ ਡਾਲਰ ਦਾ ਨੋਟ ਬੰਦ ਕਰਨਾ ਟਾਸਕ ਫੋਰਸ ਦੀ ਸਿਫਾਰਸ਼ ਤੇ ਹੀ ਨਿਰਭਰ ਹੋਵੇਗਾ। ਟਾਸਕਫੋਰਸ ਇਸ ਗੱਲ ਬਾਰੇ ਸੋਚ ਵਿਚਾਰ ਕਰ ਸਕਦੀ ਹੈ ਕਿ ਕਿੰਨੀ ਰਾਸ਼ੀ ਦੇ ਨਗਦ ਭੁਗਤਾਨ ਦੀ ਇਜਾਜ਼ਤ ਹੋਵੇਗੀ ਅਤੇ ਉਸ ਤੋਂ ਬਾਅਦ ਸਾਰੇ ਭੁਗਤਾਨ ਆਨਲਾਈਨ ਜਾਂ ਬੈਂਕਾਂ ਰਾਹੀਂ ਸਿੱਧੇ ਤੌਰ ਤੇ ਹੀ ਕੀਤੇ ਜਾ ਸਕਣਗੇ। ਫਰਾਂਸ ਦੀ ਉਦਾਹਰਨ ਦਿੰਦਿਆਂ ਉਨਾ੍ਹਂ ਕਿਹਾ ਕਿ ਫਰਾਂਸ ਵਿੱਚ ਇੱਕ ਹਜ਼ਾਰ ਯੂਰੋ ਤੱਕ ਹੀ ਕੈਸ਼ ਦੇ ਭੁਗਤਾਨ ਦੀ ਇਜਾਜ਼ਤ ਹੈ।

(David Leyonhjelm. Picture Mick TsikasAAPSourceAAP)
(David Leyonhjelm. Picture Mick TsikasAAPSourceAAP)

ਲਿਬਰਲ ਡੈਮੋਕਰੈਟਿਕ ਸੈਨੇਟਰ ਡੇਵਿਡ ਲਿਓਨਜ਼ੈਲਮ ਨੇ ਕਿਹਾ ਕਿ ਜੇਕਰ ਟੈਕਸ ਦੀ ਦਰ ਘਟਾ ਦਿੱਤੀ ਜਾਵੇ ਤਾਂ ਬਹੁਤ ਸਾਰੇ ਗ਼ੈਰ ਸਰਕਾਰੀ ਅਦਾਰਿਆਂ ਵਿਚ ਕੰਮ ਕਰ ਰਹੇ ਮੁਲਾਜ਼ਮ ਵੀ ਟੈਕਸ ਚੋਰੀ ਛੱਡ ਦੇਣਗੇ ਤੇ ਇਸ ਨਾਲ ਸਰਕਾਰ ਨੂੰ ਇੰਨਾ ਵੱਡਾ ਕਦਮ ਚੁੱਕਣ ਦੀ ਲੋੜ ਨਹੀਂ ਪਵੇਗੀ।

Install Punjabi Akhbar App

Install
×