ਨਾਰਦਰਨ ਟੈਰਿਟਰੀ ਦੇ ਡਿਫੈਂਸ ਬੇਸਾਂ ਦੇ ਨਵੀਨੀਕਰਣ ਲਈ ਆਸਟ੍ਰੇਲੀਆ ਖਰਚੇਗਾ 747 ਮਿਲੀਅਨ ਡਾਲਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਅੱਜ, ਬੁੱਧਵਾਰ ਨੂੰ ਪ੍ਰਧਾਨ ਮੰਤਰੀ ਸਕਾਟ ਮੋਰੀਸਨ -ਨਾਰਦਰਨ ਟੈਰਿਟਰੀ ਦੀ ਰਾਜਧਾਨੀ ਡਾਰਵਿਨ ਦਾ ਦੌਰਾ ਕਰਨ ਜਾ ਰਹੇ ਹਨ ਅਤੇ ਇੱਥੇ ਉਹ ਡਿਫੈਂਸ ਬੇਸਾਂ ਦੇ ਸਮੁੱਚੇ ਢਾਂਚੇ ਦੇ ਨਵੀਨੀਕਰਣ ਲਈ 747 ਮਿਲੀਅਨ ਡਾਲਰਾਂ ਦੇ ਪੈਕੇਜ ਦਾ ਐਲਾਨ ਵੀ ਕਰ ਸਕਦੇ ਹਨ।
ਦਰਅਸਲ ਫੈਡਰਲ ਸਰਕਾਰ ਨੇ ਸਮੁੱਚੇ ਆਸਟ੍ਰੇਲੀਆ ਅੰਦਰ ਹੀ ਇੱਕ ਬਿਲੀਅਨ ਡਾਲਰਾਂ ਦੇ ਫੰਡਾਂ ਰਾਹੀਂ, ਮਿਲਟਰੀ ਦੇ ਸਿਖਲਾਈ ਆਦਿ ਵਾਲੇ ਬੇਸਾਂ ਦਾ ਨਵੀਨੀਕਰਣ ਕਰਨ ਦਾ ਬੀੜਾ ਚੁਕਿਆ ਹੋਇਆ ਹੈ ਅਤੇ ਉਕਤ ਪ੍ਰਾਜੈਕਟ ਵੀ ਇਸੇ ਸਮੁੱਚੇ ਪ੍ਰਾਜੈਕਟ ਦਾ ਹੀ ਹਿੱਸਾ ਹੈ।
ਇਸ ਪ੍ਰਾਜੈਕਟ ਤਹਿਤ ਚਾਰ ਬੇਸਾਂ ਦਾ ਨਵੀਨੀਕਰਣ ਕਰਨਾ ਹੈ ਜਿਸ ਵਿੱਚ ਕਿ ਆਸਟ੍ਰੇਲੀਆਈ ਡਿਫੈਂਸ ਫੋਰਸ ਅਤੇ ਅਮਰੀਕੀ ਮੈਰੀਨਾਂ ਵਾਲੇ ਬੇਸ ਸ਼ਾਮਿਲ ਹਨ ਅਤੇ ਇਹ ਬੇਸ ਰਾਬਰਟਸਨ ਬੈਰਕਾਂ (ਟ੍ਰੇਨਿੰਗ ਖੇਤਰ), ਕੰਗਾਰੂ ਫਲੈਟਸ (ਟ੍ਰੇਨਿੰਗ ਖੇਤਰ), ਮਾਊਂਟ ਬੰਡੇ (ਟ੍ਰੇਨਿੰਗ ਖੇਤਰ) ਅਤੇ ਬ੍ਰੈਡਸ਼ਾਅ ਫੀਲਡ (ਟ੍ਰੇਨਿੰਗ ਖੇਤਰ) ਵਿੱਚ ਆਉਂਦੇ ਹਨ।
ਇਸ ਖੇਤਰ ਵਿੱਚ ਜਿਹੜੀ ਫੰਡਿੰਗ ਕੀਤੀ ਜਾ ਰਹੀ ਹੈ ਉਹ ਅਮਰੀਕੀ ਸਰਕਾਰ ਦੀ ਹਿੱਸੇਦਾਰੀ ਵਾਲੇ ਪ੍ਰੋਗਰਾਮ ਦਾ ਹਿੱਸ ਹੈ ਜਿਸ ਤਹਿਤ ਨਾਰਦਰਨ ਟੈਰਿਟਰੀ ਵਿਚਲੇ ਬੇਸਾਂ ਦੇ ਨਵੀਨੀਕਰਣ ਲਈ ਦੋਹੇਂ ਸਰਕਾਰਾਂ ਨੇ ਦੋ ਬਿਲੀਅਨ ਡਾਲਰ ਖਰਚਣ ਦਾ ਟੀਚਾ ਮਿਥਿਆ ਹੋਇਆ ਹੈ।

Install Punjabi Akhbar App

Install
×