ਪਾਪੂਆ ਨਿਊ ਗਿਨੀ ਵਿੱਚ ਵੱਧ ਰਹੇ ਕੋਵਿਡ-19 ਦੇ ਮਾਮਲਿਆਂ ਕਾਰਨ ਆਸਟ੍ਰੇਲੀਆ 8000 ਐਸਟਰਾਜ਼ੈਨੇਕਾ ਜੈਬਾਂ ਭੇਜਣ ਨੂੰ ਤਿਆਰ -ਪ੍ਰਧਾਨ ਮੰਤਰੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਕੈਨਬਰਾ ਵਿਖੇ ਇੱਕ ਪ੍ਰੈਸ ਕਾਨਫਰੰਸ ਵਿੱਚ ਬਿਆਨ ਸਾਂਝੇ ਕਰਦਿਆਂ ਦੱਸਿਆ ਕਿ ਪਾਪੂਆ ਨਿਊ ਗਿਨੀ ਵਿਖੇ ਕਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਨ ਚਿੰਤਾ ਪੈਦਾ ਹੋਈ ਹੈ ਅਤੇ ਇਸ ਵਾਸਤੇ ਸਰਕਾਰ ਨੇ ਉਥੇ 8,000 ਐਸਟਰਾਜ਼ੈਨੇਕਾ ਦੀਆਂ ਜੈਬਾਂ ਭੇਜਣ ਨੂੰ ਤਿਆਰੀ ਕਰ ਲਈ ਹੈ ਜਿਨ੍ਹਾਂ ਵਿੱਚ ਕਿ ਪੀ.ਪੀ.ਈ. ਕਿਟਾਂ ਵੀ ਸ਼ਾਮਿਲ ਹੋਣਗੀਆਂ। ਇਸ ਖੇਪ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ ਰਾਜਧਾਨੀ ਪੋਰਟ ਮੋਰਸਬੇ ਤੋਂ ਹੋਵੇਗੀ ਜਿੱਥੇ ਕਿ ਫਰੰਟਲਾਈਨ ਵਰਕਰਾਂ ਨੂੰ ਇਹ ਵੈਕਸੀਨ ਦਿੱਤੀ ਜਾਵੇਗੀ ਜੋ ਕਿ ਕਰੋਨਾ ਨਾਲ ਸਥਾਪਤ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਭੇਜੀ ਜਾ ਰਹੀ ਇਸ ਪਹਿਲੀ ਖੇਪ ਵਿੱਚ ਪੀ.ਪੀ.ਈ. ਤੋਂ ਇਲਾਵਾ ਇੱਕ ਮਿਲੀਅਨ ਸਰਜੀਕਲ ਮਾਸਕ, 100,000 ਬੋਤਲਾਂ ਸੈਨੀਟਾਈਜ਼ਰ, ਅਤੇ 20,000 ਫੇਸ ਸ਼ੀਲਡਾਂ ਵੀ ਭੇਜੀਆਂ ਜਾ ਰਹੀਆਂ ਹਨ ਅਤੇ ਇਹ ਖੇਪ ਅਗਲੇ ਮਹੀਨੇ ਦੇ ਸ਼ੁਰੂ ਵਿੱਚ ਹੀ ਪਾਪੂਆ ਨਿਊ ਗਿਨੀ ਵਿਖੇ ਪਹੁੰਚਾ ਦਿੱਤੀ ਜਾਵੇਗੀ ਅਤੇ ਫੇਰ ਦੂਸਰੀ ਖੇਪ ਇੱਕ ਮਹੀਨੇ ਦੇ ਵਕਫ਼ੇ ਮਗਰੋਂ ਭੇਜੀ ਜਾਵੇਗੀ। ਇਸਤੋਂ ਇਲਾਵਾ ਉਥੇ ਟੈਸਟਿੰਗ ਯੂਨਿਟ ਵੀ ਸਥਾਪਤ ਕੀਤੇ ਜਾਣਗੇ।
ਯਾਤਰੀਆਂ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਪੋਰਟ ਮੋਰਸਬੇ ਤੋਂ ਬ੍ਰਿਸਬੇਨ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਘਟਾ ਕੇ ਚੌਥਾ ਹਿੱਸਾ ਕਰ ਦਿੱਤੀ ਗਈ ਹੈ ਅਤੇ ਇਹ ਹਦਾਇਤਾਂ ਅਗਲੇ ਕੁੱਝ ਸਮੇਂ ਤੱਕ ਜਾਰੀ ਰਹਿਣਗੀਆਂ।

Install Punjabi Akhbar App

Install
×