ਯੂਰੋਪ ਦੇ ਵਿਗਿਆਨਿਕ ਡਾਕਟਰਾਂ ਨੇ ਕਬੂਲਿਆ ਕਿ ਐਸਟ੍ਰਾਜ਼ੈਨੇਕਾ ਵੈਕਸੀਨ ਤੋਂ ਬਾਅਦ ਹੋ ਰਹੀ ਬਲੱਡ ਕਲਾਟਿੰਗ ਦਾ ਆਪਸ ਵਿੱਚ ਸੰਬੰਧ -ਆਸਟ੍ਰੇਲੀਆ ਅੰਦਰ ਮੀਟਿੰਗ ਦੀ ਤਿਆਰੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬ੍ਰਿਟੇਨ ਅਤੇ ਯੂਰੋਪ ਅੰਦਰ ਚੱਲ ਰਹੀਆਂ ਕਿਆਸ-ਅਰਾਈਆਂ ਨੇ ਉਸ ਵਕਤ ਜ਼ਮੀਨ ਪਕੜਨੀ ਸ਼ੁਰੂ ਕਰ ਦਿੱਤੀ ਜਦੋਂ ਉਥੇ ਦੇ ਵਿਗਿਆਨਿਕ ਡਾਕਟਰਾਂ ਨੇ ਕਿਹਾ ਕਿ ਐਸਟ੍ਰੇਜ਼ੈਨੇਕਾ ਦਵਾਈ ਤੋਂ ਬਾਅਦ ਹੋ ਰਹੀ ਬਲੱਡ ਕਲਾਟਿੰਗ ਦਾ ਆਪਸ ਵਿੱਚ ਸੰਬੰਧ ਪਾਇਆ ਜਾ ਰਿਹਾ ਹੈ ਅਤੇ ਆਸਟ੍ਰੇਲੀਆ ਨੇ ਵੀ ਇਸ ਖ਼ਬਰ ਦੇ ਨਸ਼ਰ ਹੁੰਦਿਆਂ ਹੀ ਇਸ ਬਾਬਤ ਮੀਟਿੰਗ ਬੁਲਾਉਣ ਦਾ ਮਨ ਬਣਾ ਲਿਆ ਹੈ।
ਯੂ.ਕੇ. ਵੱਲੋਂ ਅਜਿਹੇ ਵਿਅਕਤੀ ਜਿਹੜੇ ਕਿ 30 ਸਾਲਾਂ ਤੋਂ ਥੱਲੇ ਦੀ ਉਮਰ ਦੇ ਹਨ, ਨੂੰ ਵੈਕਸੀਨ ਤੋਂ ਹੋਣ ਵਾਲੇ ਬਲੱਡ ਕਲਾਟਿੰਗ ਨੂੰ ਰੋਕਣ ਵਾਸਤੇ ਇੱਕ ਹੋਰ ਦਵਾਈ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ। ਯੂਰੋਪੀਆਈ ਮੈਡੀਸਨ ਏਜੰਸੀ ਨੇ ਹਾਲ ਦੀ ਘੜੀ ਅਜਿਹੀ ਕੋਈ ਰਣਨੀਤੀ ਨਹੀਂ ਬਣਾਈ ਹੈ ਪਰੰਤੂ ਇਹ ਜਾਹਿਰ ਕੀਤਾ ਹੈ ਕਿ ਜ਼ਿਆਦਾ ਤਰ ਔਰਤਾਂ ਅਤੇ ਅਜਿਹੀੇ ਵਿਅਕਤੀ ਜੋ ਕਿ 60 ਸਾਲਾਂ ਦੀ ਉਮਰ ਤੱਕ ਦੇ ਹਨ, ਨੂੰ ਅਜਿਹੇ ਜ਼ਿਆਦਾ ਜੋਖਮ ਉਠਾਉਣੇ ਪੈ ਸਕਦੇ ਹਨ।
ਜਾਹਰ ਹੈ ਕਿ ਇਸ ਨਾਲ ਆਸਟ੍ਰੇਲੀਆਈ ਕਰੋਨਾ ਵੈਕਸੀਨ ਵਿਤਰਣ ਪ੍ਰਣਾਲੀ ਉਪਰ ਅਸਰ ਪੈਣਾ ਲਾਜ਼ਮੀ ਹੈ ਅਤੇ ਦੇਸ਼ ਅੰਦਰ ਜ਼ਿਆਦਾਤਰ ਲੋਕਾਂ ਨੂੰ ਐਸਟ੍ਰੇਜ਼ੈਨਕਾ ਦਵਾਈ ਹੀ ਦਿੱਤੀ ਜਾਣੀ ਤੈਅ ਹੈ ਅਤੇ ਦਿੱਤੀ ਜਾ ਵੀ ਰਹੀ ਹੈ।
ਮੁੱਖ ਸਿਹਤ ਅਧਿਕਾਰੀ ਪਾਲ ਕੈਲੀ ਦਾ ਕਹਿਣਾ ਹੈ ਕਿ ਸਰਕਾਰ ਅਤੇ ਸਿਹਤ ਅਧਿਕਾਰੀ ਇਸ ਬਾਬਤ ਪੂਰੇ ਰਾਬਤੇ ਵਿੱਚ ਹਨ ਅਤੇ ਜਲਦੀ ਹੀ ਜਨਹਿਤ ਵਿੱਚ ਕੋਈ ਨਾ ਕੋਈ ਫੈਸਲਾ ਲੈ ਲਿਆ ਜਾਵੇਗਾ।
ਫੈਡਰਲ ਵਿਰੋਧੀ ਧਿਰ ਦੇ ਨੇਤਾ ਐਨਥਨੀ ਐਲਬਨੀਜ਼ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਹੈ ਕਿ ਸਰਕਾਰ ਨੇ ਹੋਰ ਦਵਾਈਆਂ ਵੱਲੋਂ ਆਪਣਾ ਰੁਖ਼ ਮੋੜ ਕੇ ਅਤੇ ਮਹਿਜ਼ ਇੱਕੋ ਦਵਾਈ ਉਪਰ ਭਰੋਸਗੀ ਦਿਖਾ ਕੇ ਸਮੁੱਚੇ ਦੇਸ਼ ਦੀ ਜਨਤਾ ਨੂੰ ਖਤਰੇ ਵਿੱਚ ਪਾ ਦਿੱਤਾ ਹੈ ਅਤੇ ਉਨ੍ਹਾਂ ਕਿਹਾ ਕਿ ਸਰਕਾਰ ਕੋਲ ਪੂਰਾ ਸਮਾਂ ਸੀ ਜਦੋਂ ਕਿ ਇਹ ਨਿਸ਼ਚਿਤ ਕਰਨਾ ਸੀ ਕਿ ਕਿਹੜੀ ਕਿਹੜੀ ਦਵਾਈ ਸਾਡੇ ਦੇਸ਼ ਦੀ ਜਨਤਾ ਵਾਸਤੇ ਬੁੱਕ ਕਰਨੀ ਹੈ ਪਰੰਤੂ ਸਰਕਾਰ ਤਾਂ ਮਹਿਜ਼ ਐਸਟ੍ਰੇਜ਼ੈਨਕਾ ਦੇ ਮਗਰ ਹੀ ਤੁਰਦੀ ਰਹੀ…. ਜਦੋਂ ਕਿ ਚਾਹੀਦਾ ਤਾਂ ਇਹ ਸੀ ਕਿ ਹੋਰ ਦਵਾਈਆਂ ਦੀਆਂ ਕੰਪਨੀਆਂ ਨਾਲ ਵੀ ਅਜਿਹੇ ਇਕਰਾਰ ਕਰ ਲਏ ਜਾਂਦੇ ਜਿਸ ਨਾਲ ਕਿ ਦਵਾਈਆਂ ਦੇ ਬਦਲ/ਵਿਕਲਪ ਦੇਸ਼ ਅੰਦਰ ਮੌਜੂਦ ਰਹਿੰਦੇ।

Install Punjabi Akhbar App

Install
×