ਪਾਪੂਆ ਨਿਊ ਗਿਨੀ ਦੇ ਸ਼ਰਣਾਰਥੀਆਂ ਲਈ ਹੋਣਗੀਆਂ ਸੇਵਾਵਾਂ ਬੰਦ -ਫੈਡਰਲ ਸਰਕਾਰ ਨੇ ਕੀਤਾ ਐਲਾਨ

ਪਾਪੂਆ ਨਿਊ ਗਿਨੀ ਤੋਂ ਗੈਰ ਕਾਨੂੰਨੀ ਢੰਗ ਤਰੀਕਿਆਂ ਨਾਲ ਆਸਟ੍ਰੇਲੀਆ ਆ ਕੇ ਨਾਗਰਿਕਤਾ ਜਾਂ ਕੰਮ ਪ੍ਰਾਪਤ ਕਰਨ ਵਾਲੇ ਸ਼ਰਣਾਰਥੀਆਂ ਜਿਨ੍ਹਾਂ ਲਈ ਕਿ ਸਾਲ 2013 ਤੋਂ, ਉਸ ਸਮੇਂ ਦੀ ਲੇਬਰ ਸਰਕਾਰ ਵੱਲੋਂ, ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਸਨ, ਫੈਡਰਲ ਸਰਕਾਰ ਨੇ ਉਨ੍ਹਾਂ ਸਭ ਸੇਵਾਵਾਂ ਨੂੰ ਆਉਣ ਵਾਲੀ 31 ਦਿਸੰਬਰ ਤੋਂ ਪੂਰਨ ਤੌਰ ਤੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਇਸ ਸਾਲ ਜੁਲਾਈ ਦੇ ਆਂਕੜਿਆਂ ਮੁਤਾਬਿਕ, ਪਾਪੂਆ ਨਿਊ ਗਿਨੀ ਦੇ ਡਿਟੈਂਸ਼ਨ ਸੈਂਟਰ ਵਿਖੇ 124 ਅਜਿਹੇ ਸ਼ਰਣਾਰਥੀ ਮੌਜੂਦ ਹਨ।
ਫੈਡਰਲ ਅਤੇ ਪਾਪੂਆ ਨਿਊ ਗਿਨੀ, ਦੋਹਾਂ ਸਰਕਾਰਾਂ ਨੇ ਇੱਕ ਸਾਂਝੇ ਐਲਾਨ ਰਾਹੀਂ ਉਕਤ ਸੇਵਾਵਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਅਤੇ ਇਸ ਦੇ ਨਾਲ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਮੌਜੂਦਾ ਸ਼ਰਣਾਰਥੀਆਂ ਨੂੰ ਆਸਟ੍ਰੇਲੀਆ ਅੰਦਰ ਆਉਣ, ਕੰਮ ਕਾਜ ਕਰਨ ਅਤੇ ਪੱਕੀ ਮਾਈਗ੍ਰੇਸ਼ਨ ਦਾ ਇੱਕ ਮੌਦਾ ਵੀ ਦਿੱਤਾ ਜਾ ਸਕਦਾ ਹੈ।
31 ਦਿਸੰਬਰ ਤੋਂ ਬਾਅਦ ਜੇਕਰ ਕੋਈ ਸ਼ਰਣਾਰਥੀ, ਕਿਸ਼ਤੀਆਂ ਰਾਹੀਂ ਆਸਟ੍ਰੇਲੀਆ ਪਹੁੰਚਣ ਦੀ ਕੋਸ਼ਿਸ਼ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਉਥੋਂ ਹੀ ਵਾਪਿਸ ਮੋੜ ਦਿੱਤਾ ਜਾਵੇਗਾ ਅਤੇ ਜਾਂ ਫੇਰ ਨੌਰੂ ਟਾਪੂ ਤੇ ਭੇਜ ਦਿੱਤਾ ਜਾਵੇਗਾ।
ਜ਼ਿਕਰਯੋਗ ਇਹ ਵੀ ਹੈ ਕਿ 2008 ਅਤੇ 2013 ਦੌਰਾਨ 50,000 ਤੋਂ ਜ਼ਿਆਦਾ ਲੋਕ ਕਿਸ਼ਤੀਆਂ ਰਾਹੀਂ ਆਸਟ੍ਰੇਲੀਆ ਅੰਦਰ ਦਾਖਿਲ ਹੋਏ ਜੋ ਕਿ 820 ਤੋਂ ਵੀ ਜ਼ਿਆਦਾ ਕਿਸ਼ਤੀਆਂ ਰਾਹੀਂ ਆਏ ਸਨ ਅਤੇ ਇਨ੍ਹਾਂ ਵਿੱਚੋਂ 1200 ਦੀ ਸਮੁੰਦਰੀ ਯਾਤਰਾ ਦੌਰਾਨ ਹੀ ਮੌਤ ਵੀ ਹੋ ਗਈ ਸੀ।

Install Punjabi Akhbar App

Install
×