2 ਬਿਲੀਅਨ ਡਾਲਰਾਂ ਦੀ ਡੀਲ -ਆਸਟ੍ਰੇਲੀਆ ਬਣਾਏਗਾ ਡਰੋਨ ਪਣਡੁੱਬੀਆਂ: ਰੱਖਿਆ ਮੰਤਰੀ

ਰੱਖਿਆ ਮੰਤਰੀ -ਪੀਟਰ ਡਟਨ, ਅੱਜ, ਰਾਇਲ ਆਸਟ੍ਰੇਲੀਆਈ ਨੇਵੀ ਵਾਸਤੇ, 2 ਬਿਲੀਅਨ ਡਾਲਰਾਂ ਦੇ ਨਿਵੇਸ਼ ਨਾਲ, ਅਜਿਹੀਆਂ ਪਣਡੁੱਬੀਆਂ ਬਣਾਉਣ ਦਾ ਐਲਾਨ ਕਰਨ ਜਾ ਰਹੇ ਹਨ ਜੋ ਕਿ ਮਾਨਵ ਰਹਿਤ ਹੋਣਗੀਆਂ ਅਤੇ ਡਰੋਨ ਦੀ ਤਰ੍ਹਾਂ ਉਨ੍ਹਾਂ ਨੂੰ ਕਿਤੇ ਹੋਰ ਬੈਠ ਕੇ ਸੰਚਾਲਿਤ ਕੀਤਾ ਜਾ ਸਕੇਗਾ।
ਅਗਲੇ ਤਿੰਨ ਸਾਲਾਂ ਵਿੱਚ ਅਜਿਹੇ 3 ਵੱਡੀਆਂ ਉਪਰੋਕਤ ਪਣਡੁੱਬੀਆਂ (XLAUVs) ਤਿਆਰ ਕੀਤੀਆਂ ਜਾਣਗੀਆਂ ਜਿਨ੍ਹਾਂ ਨੂੰ ਕਿ ਰੱਖਿਆ ਵਿਭਾਗ ਅਤੇ ਮਿਲਟਰੀ ਤਕਨਾਲੋਜੀ ਕੰਪਨੀ ਐਂਡੁਰਿਲ ਆਸਟ੍ਰੇਲੀਆ ਮਿਲਕੇ ਇਸ ਪ੍ਰਾਜੈਕਟ ਵਾਸਤੇ ਨਿਵੇਸ਼ ਕਰਨਗੇ।
ਉਨ੍ਹਾਂ ਕਿਹਾ ਕਿ ਇਨ੍ਹਾਂ ਪਣਡੁੱਬੀਆਂ ਦਾ ਇਸਤੇਮਾਲ ਇੰਡੋ-ਪੈਸਿਫਿਕ ਖੇਤਰ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇੲ ਪਣਡੁੱਬੀਆਂ, ਰੋਬਟ ਦੀ ਤਰ੍ਹਾਂ ਕੰਮ ਕਰਨਗੀਆਂ। ਇਨ੍ਹਾਂ ਦੀ ਲੰਬਾਈ 10 ਤੋਂ 30 ਮੀਟਰ ਤੱਕ ਹੋਵੇਗੀ ਅਤੇ ਇਨ੍ਹਾਂ ਦੀ ਕੰਮ ਕਰਨ ਦੀ ਸਮਰੱਥਾ ਲਾਜਵਾਬ ਹੋਵੇਗੀ। ਇਨ੍ਹਾਂ ਦਾ ਇਸਤੇਮਾਲ ਸੁਰੱਖਿਆ ਸਬੰਧੀ ਸਾਮਾਨ ਆਦਿ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਤੇ ਲਿਆਉਣ ਜਾਂ ਲਿਜਾਉਣ ਆਦਿ ਲਈ ਵੀ ਕੀਤਾ ਜਾਵੇਗਾ ਅਤੇ ਇਸਤੋਂ ਇਲਾਵਾ ਇਹ ਲੜਾਈ ਵਿੱਚ ਵੀ ਪੂਰਨ ਸਮਰੱਥਾ ਨਾਲ ਕੰਮ ਕਰਨਗੀਆਂ।
ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਫੈਡਰਲ ਸਰਕਾਰ ਨੇ 2 ਬਿਲੀਅਨ ਦੇ ਨਿਵੇਸ਼ ਨਾਲ ਇਵੋਲਵਡ ਸੀਅ ਸਪੈਰੋ ਮਿਜ਼ਾਇਲਾਂ ਖਰੀਦਣ ਦਾ ਐਲਾਨ ਵੀ ਕੀਤਾ ਹੋਇਆ ਹੈ।

Install Punjabi Akhbar App

Install
×